Wednesday, October 19, 2016

ਅੰਮਰਿਦਰ ਤੇ ਅਰਵਿੰਦ ਇਕੋ ਥਾਲੀ ਦੇ ਚੱਠੇ ਬੰਟੇ

-ਕਿਰਾਏ ਦੇ ਮਾਲਿਕ ( ਪੀਕੇ ) ਦੇ  ਮੁਤਹਿਦ ਕੰਮ ਕਰਣ ਵਾਲਾ ਰਣਨੀਤੀਕਾਰ ( ਸਰਕੱਸ ਦਾ ਸ਼ੇਰ) ਹੈ ਅੰਮਰਿੰਦਰ ਸਿੰਘ
-ਹਵਾਬਾਜ਼ਾਂ ( ਝੂਠਿਆਂ ਦਾ ) ਦਾ ਨੇਤਾ ਹੈ ਕੇਜਰੀਵਾਲ


ਕਿਸਾਨੀ ਕਰਜ਼ੇ ਉੇਤੇ ਕਾਂਗਰਸ ਦੀ ਸਿਆਸਤ ਨੂੰ ਪੰਜਾਬ ਦੇ ਲੋਕ ਚੰਗੀ ਤਰਾਂ ਸਮਝਦੇ ਹਨ, ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਕਿਰਾਏ ਦੇ ਮਾਲਿਕ ਦੇ ਇਸ਼ਾਰੇ ਤੇ ਦਿੱਤੇ ਨਾਅਰੇ ਹੁਣ ਕਿਸਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਅਤੇ ਪੰਜਾਬ ਦੇ ਲੋਕਾਂ ਦਾ ਕਾਂਗਰਸ ਉਤੇ ਭਰੋਸਾ ਨਹੀਂ ਰਿਹਾ ।
ਆਜ਼ਾਦੀ ਤੋਂ ਬਾਅਦ 70 ਸਾਲਾਂ ਵਿਚੋਂ 6 ਦਹਾਕੇ ਮੁਲਕ 'ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਹੀ ਕਿਸਾਨੀ ਦੀ ਮੌਜੂਦਾ ਹਾਲਤ ਲਈ ਜਿੰਮੇਵਾਰ ਹਨ। ਪੰਜਾਬ ਦੇ ਕਿਸਾਨ ਅੱਜ ਤੱਕ ਇਹ ਗੱਲ ਨਹੀਂ ਭੁੱਲੇ ਕਿ 2008 ਵਿਚ ਜਦੋਂ ਮਨਮੋਹਨ ਸਿੰਘ ਸਰਕਾਰ ਵਲੋਂ 70 ਹਜ਼ਾਰ ਕਰੋੜ ਰੁਪਏ ਕਰਜ਼ਾ ਮੁਆਫ਼ੀ ਲਈ ਦੇਸ਼ ਨੂੰ ਦਿੱਤੇ ਗਏ ਸਨ, ਤਾਂ ਅਮਰਿੰਦਰ ਸਿੰਘ ਤੇ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਸੂਬੇ ਦੇ ਕਿਸਾਨਾਂ ਨੂੰ ਇਕ ਧੇਲਾ ਵੀ ਨਹੀਂ ਦੁਵਾ ਸਕੇ ਸਨ। ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨ ਜਿਸ ਹਾਲਤ ਵਿਚ ਪਹੁੰਚ ਚੁੱਕੀ ਹੈ, ਉਸ ਬੱਦਤਰ ਹਾਲਾਤ ਨੂੰ ਖਤਮ ਕਰਨ ਦੇ ਲਈ ਕਿਸਾਨਾਂ ਨੂੰ ਜੋ ਵੀ ਮੱਦਦ ਦਿੱਤੀ ਜਾਵੇ, ਉਹ ਥੋੜੀ ਹੈ। ਇਸ ਲਈ ਜਦੋਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਕਰਦੇ ਹਨ, ਤਾਂ ਉਸ ਉਤੇ ਕਿਸੇ ਨੂੰ ਵਿਸ਼ਵਾਸ਼ ਨਹੀਂ ਹੋ ਸਕਦਾ, ਪਰ ਅਸਲ ਵਿਚ ਸ਼ੱਕ ਕੈਪਟਨ ਤੇ ਕੇਜ਼ਰੀਵਾਲ ਦੀ ਮਨਸ਼ਾ ਉਤੇ ਹੈ, ਕਿਉਂਕਿ ਕਿਸਾਨ ਜਿਸ ਤਰਾਂ  ਦੇ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ, ਉਨ੍ਹਾਂ ਦਾ ਇਕ ਵਾਰ ਕਰਜ਼ਾ ਮੁਆਫ਼ ਕਰਨ ਨਾਲ ਛੁਟਕਾਰਾ ਨਹੀਂ ਹੋਣ ਵਾਲਾ। ਕਰਜ਼ਾ ਮੁਆਫ਼ ਕਰਨ ਨਾਲ ਹਾਲਾਤ ਨਹੀਂ ਬਦਲਣੇ। ਅਸੀਂ ਦੇਖ ਹੀ ਚੁੱਕੇ ਹਾਂ ਕਿ ਜਿਨ੍ਹਾਂ ਕਿਸਾਨਾਂ ਦਾ ਯੂ.ਪੀ.ਏ. ਸਰਕਾਰ ਨੇ ਕਰਜ਼ਾ ਮੁਆਫ਼ ਕੀਤਾ ਸੀ, ਉਨ੍ਹਾਂ ਇਲਾਕਿਆਂ ਵਿਚ ਇਕ ਸਾਲ ਬਾਅਦ ਹੀ ਖੁਦਕੁਸ਼ੀਆਂ ਦੁਬਾਰਾ ਹੋਣ ਲੱਗ ਪਈਆਂ ਹਨ। ਉਥੇ ਹੁਣ ਕਿਸਾਨ ਖੁਦਕੁਸ਼ੀਆਂ ਦੀ ਦਰ ਉਨ੍ਹੀ ਹੀ ਹੈ, ਜਿਨ੍ਹਾ ਕਰਜ਼ਾ ਮੁਆਫੀ ਤੋਂ ਪਹਿਲਾਂ ਸੀ।
ਕਿਸਾਨੀ ਸੰਕਟ ਦਾ ਹੱਲ ਇਕ ਠੋਸ ਤੇ ਦੁਰਦਰਸ਼ੀ ਪਾਲਿਸੀ ਨਾਲ ਹੋਣਾ ਹੈ, ਜਿਸ ਉਤੇ ਕੇਂਦਰ ਦੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਮੌਜੂਦਾ ਕੇਂਦਰ ਸਰਕਾਰ ਵਲੋਂ ਸਾਲ 2016-17 ਦੇ ਬੱਜਟ ਵਿਚ ਖੇਤੀਬਾੜੀ ਸੈਕਟਰ ਲਈ 35984 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਆਜ਼ਾਦੀ ਤੋਂ ਬਾਅਦ ਕਿਸੇ ਕੇਂਦਰ ਸਰਕਾਰ ਵਲੋਂ ਖੇਤੀ ਲਈ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਬੱਜਟ ਹੈ। ਕੇਂਦਰ ਸਰਕਾਰ ਵਲੋਂ ਫਸਲੀ ਬੀਮਾ ਯੋਜਨਾ, ਸਿੰਚਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਵਰਗੇ ਵੱਕਾਰੀ ਪ੍ਰੋਗਰਾਮਾਂ ਨਾਲ ਕਿਸਾਨਾਂ ਦੀ ਆਮਦਨ, ਸਰੋਤ ਵਧਾਏ ਜਾਣ ਦਾ ਟੀਚਾ ਮਿਥਿਆ ਗਿਆ ਹੈ। ਕਿਸਾਨਾਂ ਨੂੰ ਅਜਿਹੀ ਖੇਤੀ ਕਰਨ ਦੇ ਲਈ ਸੁਖਾਵਾਂ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਰਸਾਇਣਕ ਖਾਦਾਂ ਉਤੇ ਖਰਚ ਨੂੰ ਘਟਾਇਆ ਜਾ ਸਕੇ ਅਤੇ ਕਿਸਾਨ ਦੀ ਆਮਦਨ ਯਕੀਨੀ ਬਣ ਸਕੇ। ਕੇਂਦਰ ਸਰਕਾਰ ਵਲੋਂ ਕਿਸਾਨ ਪੱਖੀ ਕੰਮਾਂ ਦੇ ਨਤੀਜੇ ਜਲਦੀ ਹੀ ਲੋਕਾਂ ਮੂਹਰੇ ਆਉਣੇ ਸ਼ੁਰੂ ਹੋ ਜਾਣਗੇਂ, ਇਸ ਲਈ ਕੈਪਟਨ ਅਮਰਿੰਦਰ ਸਿੰਘ ਕਿਰਾਏ 'ਤੇ ਲਿਆਏ ਰਣਨੀਤੀਕਾਰਾਂ ਤੇ ਕੇਜਰੀਵਾਲ ਦੀ ਹਵਾਵਾਜੀ ਵਿਚ ਛੱਡੇ ਜਾਣ ਵਾਲੇ ਬਿਆਨਾ ਦੀ ਸਿਆਸਤ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ।



No comments:

Post a Comment