ਦਿੱਲੀ ਨੂੰ ਡੋਬ ਕੇ ਹੁਣ ਪੰਜਾਬ ਨੂੰ ਡੋਬਣ ਦੇ ਰਾਹ ਪਏ ਕੇਜਰੀਵਾਲ
ਅੱਜ ਦਿੱਲੀ ਕੁਰਲਾ ਰਹੀ ਹੈ, ਅੱਜ ਦਿੱਲੀ ਸਿਸਕੀਆਂ ਲੈ ਕੇ ਰੋ ਰਹੀ ਹੈ, ਅੱਜ ਦਿੱਲੀ ਪਛਤਾਅ ਰਹੀ ਹੈ ਕਿਉਂਕਿ ਜਿਸ ਉਮੀਦ ਤੇ ਆਸ ਨਾਲ ਦਿੱਲੀ ਵਾਸੀਆਂ ਨੇ ਕੇਜਰੀਵਾਲ ਨੂੰ ਦਿੱਲੀ ਸੌਂਪੀ ਸੀ, ਉਨ੍ਹਾਂ ਆਸਾਂ ਨੂੰ ਬੂਰ ਨਹੀਂ ਪਿਆ। ਉਹ ਉਮੀਦਾਂ ਪੂਰੀਆਂ ਨਹੀਂ ਹੋਈਆਂ, ਉਲਟਾ ਜਨਾਬ ਨੇ ਤਾਂ ਦਿੱਲੀ ਡੋਬ ਹੀ ਦਿੱਤੀ। ਨਾ ਰੇਹੜੀ, ਨਾ ਰਿਕਸ਼ਾ, ਨਾ ਫੜੀ ਵਾਲਾ, ਕੋਈ ਖੁਸ਼ ਨਹੀਂ। ਨਾ ਦੁਕਾਨਦਾਰ, ਨਾ ਵਪਾਰੀ ਤੇ ਨਾ ਹੀ ਉਦਯੋਗਪਤੀ ਖੁਸ਼ ਹੈ। ਨਾ ਦਿੱਲੀ ਵਿਚ ਮੁਲਾਜ਼ਮ ਖੁਸ਼ ਹਨ ਤੇ ਨਾ ਹੀ ਕੋਈ ਹੋਰ ਵਰਗ। ਵੈਟ 'ਚ ਵਾਧਾ, ਟੈਕਸ 'ਚ ਵਾਧਾ, ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਆਏ ਦਿਨ ਮੰਤਰੀ, ਵਿਧਾਇਕ ਸਲਾਖਾਂ ਪਿੱਛੇ ਪਹੁੰਚ ਰਹੇ ਹਨ। ਨਾ ਕਰਮ ਠੀਕ ਹਨ ਤੇ ਨਾ ਹੀ ਕਿਰਤ ਠੀਕ ਹੈ। ਫਿਰ ਵੀ ਲਾਲਸਾ ਵੇਖੋ ਕਿ ਦਿੱਲੀ ਨੂੰ ਡੋਬ ਕੇ ਹੁਣ ਕੇਜਰੀਵਾਲ ਪੰਜਾਬ ਨੂੰ ਡੋਬਣ ਦੇ ਰਾਹ ਪੈ ਗਏ ਹਨ। ਜਿਸ ਨੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਵਧਾਉਣ ਦੇ ਹੁਕਮ ਦਿੱਤੇ ਹੋਣ, ਉਹ ਵਿਅਕਤੀ ਕਿਸ ਮੂੰਹ ਨਾਲ ਫਿਰ ਪੰਜਾਬ ਵਿਚ ਨਸ਼ੇ ਖਿਲਾਫ ਬੋਲ ਲੈਂਦਾ ਹੈ। ਰਤਾ ਵੀ ਸ਼ਰਮ ਨਹੀਂ ਕਿ ਸੱਤਾ ਦੀ ਲਾਲਸਾ ਵਿਚ ਜੋ ਚਾਹੇ ਉਹ ਬੋਲ ਲਵੋ। ਕੇਜਰੀਵਾਲ ਦੀ ਅਖੌਤੀ ਮਾਸੂਸੀਅਤ ਤੇ ਭੋਲੇਪਣ ਵਾਲਾ ਪੱਤਾ ਪੰਜਾਬ ਵਿਚ ਚੱਲਣ ਵਾਲਾ ਨਹੀਂ।
ਪੰਜਾਬ ਦਾ ਉਦਯੋਗਪਤੀ, ਪੰਜਾਬ ਦਾ ਵਪਾਰੀ, ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਵੀ ਹੈ ਤੇ ਸਰਕਾਰ ਦੇ ਕੰਮਾਂ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਉਨ੍ਹਾਂ ਦੇ ਨਾਲ ਵੀ ਖੜਾ ਹੈ। ਚਾਹੇ ਕੇਂਦਰੀ ਵਿਕਾਸ ਦੀ ਗੱਲ ਹੋਵੇ ਤੇ ਚਾਹੇ ਸਾਡੀ ਅਕਾਲੀ ਭਾਜਪਾ ਗਠਜੋੜ ਵਾਲੀ ਸੂਬਾ ਸਰਕਾਰ ਦੇ ਵਿਕਾਸ ਕਾਰਜਾਂ ਦੀ ਗੱਲ ਹੋਵੇ। ਸਭ ਵਰਗ ਭਲੀ ਭਾਂਤੀ ਜਾਣੂ ਹਨ। ਇਸ ਲਈ ਉਹ ਕੇਜਰੀਵਾਲ ਦੇ ਜਾਲ ਵਿਚ ਫਸਣ ਵਾਲੇ ਨਹੀਂ। ਚਾਹੇ ਕੇਜਰੀਵਾਲ ਵਪਾਰੀਆਂ ਨਾਲ ਮੁਲਾਕਾਤਾਂ ਕਰਨ, ਚਾਹੇ ਉਹ ਦੁਖਦਾਈ ਘਟਨਾ 'ਤੇ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰਨ, ਪੰਜਾਬ ਪੰਜਾਬੀਆਂ ਦਾ ਹੈ ਤੇ ਪੰਜਾਬੀਆਂ ਦਾ ਰਹੇਗਾ। ਜਨਾਬ ਦਿੱਲੀ ਨੂੰ ਤਾਂ ਤੁਸੀਂ ਡੋਬ ਦਿੱਤਾ, ਪਰ ਪੰਜਾਬ ਨੂੰ ਅਸੀਂ ਡੁੱਬਣ ਨਹੀਂ ਦੇਣਾ।
ਵਿਜੇ ਸਾਂਪਲਾ
ਪ੍ਰਧਾਨ, ਭਾਰਤੀਯ ਜਨਤਾ ਪਾਰਟੀ ਪੰਜਾਬ

No comments:
Post a Comment