ਵਿਜੇ ਦਸ਼ਮੀ : ਚਲੋ ਅੱਜ ਬੁਰਾਈਆਂ ਨੂੰ ਖਤਮ ਕਰੀਏ
"ਦਾਨਵਾਂ ਤੋਂ ਪੰਜਾਬ ਨੂੰ ਸੁਚੇਤਰਹਿਣ ਦੀ ਅਪੀਲ"
"ਦਾਨਵਾਂ ਤੋਂ ਪੰਜਾਬ ਨੂੰ ਸੁਚੇਤਰਹਿਣ ਦੀ ਅਪੀਲ"
ਅੱਜ ਵਿਜੇ ਦਸ਼ਮੀ ਦਾ ਤਿਉਹਾਰ ਹੈ, ਭਾਵ ਬੁਰਾਈਆਂ 'ਤੇ ਜਿੱਤਹਾਸਲ ਕਰਨ ਦਾ ਦਿਨ। ਜਨਮ ਤੋਂ ਕੋਈ ਚੋਰ ਨਹੀਂ ਹੁੰਦਾ ਤੇ ਨਾਹੀ ਜਨਮ ਤੋਂ ਕੋਈ ਬੁਰਾ ਹੁੰਦਾ ਹੈ। ਵਕਤ ਤੇ ਹਾਲਾਤ ਦੇ ਨਾਲਨਾਲ ਚੰਗੇ ਰਾਹ 'ਤੇ ਤੁਰਿਆ ਵਿਅਕਤੀ ਵੀ ਭਟਕ ਕੇ ਕੁਰਾਹੇ ਪੈਜਾਂਦਾ ਹੈ ਤੇ ਫਿਰ ਭ੍ਰਿਸ਼ਟਾਚਾਰ ਦਾ ਰਾਹ ਚੁਣ ਕੇ ਉਹ ਗੁਨਾਹਾਂ ਤੇਬੁਰਾਈਆਂ ਨਾਲ ਆਪਣੀ ਝੋਲੀ ਭਰਦਾ ਜਾਂਦਾ ਹੈ, ਇੰਝ ਇਨਸਾਨਤੋਂ ਉਹ ਦਾਨਵ ਬਣ ਜਾਂਦਾ ਹੈ। ਭ੍ਰਿਸ਼ਟਾਚਾਰ, ਝੂਠ, ਧੋਖਾਧੜੀ, ਬੇਈਮਾਨੀ, ਛਲਾਵਾ, ਨਿੱਜਤਾ, ਔਰਤਾਂ ਦਾ ਅਪਮਾਨ, ਵੱਡਿਆਂ ਦਾਅਪਮਾਨ, ਕਾਲਾ ਧਨ ਤੇ ਸਮਾਜ ਵਿਰੋਧੀ ਗਤੀਵਿਧੀਆਂ ਜਿਸਦੇਜੀਵਨ ਦਾ ਹਿੱਸਾ ਬਣ ਜਾਣ, ਫਿਰ ਉਹ ਇਨਾਂ ਦਸ ਬੁਰਾਈਆਂਨਾਲ ਦਸ ਸਿਰਾਂ ਵਾਲਾ ਰਾਵਣ ਬਣ ਜਾਂਦਾ ਹੈ। ਸਮਾਜ 'ਚਰਹਿੰਦਿਆਂ, ਪਰਿਵਾਰਾਂ 'ਚ ਵਿਚਰਦਿਆਂ, ਰਾਜਨੀਤਕ ਜੀਵਨਬਤੀਤ ਕਰਦਿਆਂ ਜੇ ਇਨਾਂ ਬੁਰਾਈਆਂ ਤੋਂ ਬਚ ਕੇ ਰਹੀਏ ਤੇ ਇਨਾਂਦਸ ਔਗਣਾਂ ਤੋਂ ਦੂਰ ਰਹੀਏ, ਫਿਰ ਅਸੀਂ ਸੱਚਮੁੱਚ ਰਾਮ ਭਗਤਕਹਾ ਸਕਦੇ ਹਾਂ, ਫਿਰ ਅਸੀਂ ਸੱਚਮੁੱਚ ਰਾਮਰਾਜ ਦੇ ਪਹਿਰੇਦਾਰਬਣ ਸਕਦੇ ਹਾਂ, ਫਿਰ ਅਸੀਂ ਸੱਚਮੁੱਚ ਸਮਾਜ ਦੇ ਸੇਵਾਦਾਰਕਹਾਉਣ ਦਾ ਹੱਕ ਰੱਖਦੇ ਹਾਂ। ਅੱਜ ਫਿਰ ਤੋਂ ਬੁਰਾਈ ਨੂੰ ਅੰਦਰੋਂ ਵੀਤੇ ਬਾਹਰੋਂ ਵੀ ਮਿਟਾਉਣ ਦਾ ਪ੍ਰਣ ਲੈ ਕੇ ਅੱਗੇ ਵਧਣ ਦਾ ਮੌਕਾ ਹੈ।
ਆਪਣੇ ਤਾਂ ਇਹ ਕਹਾਵਤ ਹੈ, ਇਹ ਧਾਰਨਾ ਹੈ, ਇਹ ਸਿਧਾਂਤ ਹੈਕਿ ਬੁਰੇ ਨੂੰ ਮਾਰਨ ਦੀ ਬਜਾਏ, ਬੁਰਾਈ ਨੂੰ ਖਤਮ ਕਰੋ।
ਆਪਣੇ ਤਾਂ ਇਹ ਕਹਾਵਤ ਹੈ, ਇਹ ਧਾਰਨਾ ਹੈ, ਇਹ ਸਿਧਾਂਤ ਹੈਕਿ ਬੁਰੇ ਨੂੰ ਮਾਰਨ ਦੀ ਬਜਾਏ, ਬੁਰਾਈ ਨੂੰ ਖਤਮ ਕਰੋ।
No comments:
Post a Comment