ਤਿਓਹਾਰਾਂ ਨੂੰ ਗੰਧਲ਼ਾ ਨਾ ਕਰੇ ਕਾਂਗਰਸ
ਦੇਸ਼ ਦੇ ਪ੍ਰਧਾਨ ਮੰਤਰੀ ਜਿੱਥੇ ਦੇਸ਼ ਦਾ ਮਾਣ ਸਤਿਕਾਰ ਵਧਾਣ ਲ਼ਟੀ ਦਿਨ ਰਾਤ ਇਕ ਕੀਤਾ ਹੈ ਓਥੇ ਵਿਰੋਧੀ ਧਿਰ ਨੇ ਉਨਾਂ ਪ੍ਰਤੀ ਅਨਾਪ ਸ਼ਨਾਪ ਹਰਕਤਾਂ ਕਰਕੇ ਦੇਸ਼ ਨੂੰ ਨਿਵਾਂ ਿਦਖਾਣ ਵਿੱਚ ਕੋਈ ਕੋਰ ਕਸਰ ਨਹੀਂ ਛੱਡੀ ।
ਦੁਸਹਿਰੇ ਮੌਕੇ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਨ ਦੀ ਜਿੰਨੀ ਨਿਖੇਧੀ ਕੀਤੀ ਜਾਏ ਘੱਟ ਹੈ| ਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਇਸ ਕਰਤੂਤ ਉੱਤੇ ਪਾਰਟੀ ਨੂੰ ਬਿਨ੍ਹਾਂ ਸਰਤਮਾਫੀ ਮੰਗਣੀ ਚਾਹੀਦੀ ਹੈ| ਦੇਸ ਉੱਤੇ ਆਜਾਦੀ ਤੋਂ ਬਾਅਦ ਲਗਭਗ 6 ਦਹਾਕੇ ਰਾਜ ਕਰਨ ਵਾਲੀ ਕਾਂਗਰਸ ਦੇਸ ਦੇ ਮੌਜੂਦਾ ਹਾਲਾਤ ਲਈ ਜਿੰਮੇਵਾਰ ਹੈ| ਮੈਂ ਮੰਨਦਾ ਹਾਂ ਲੋਕਤੰਤਰ ਵਿੱਚ ਸਭ ਨੂੰਆਪਣਾ ਵਿਰੋਧ ਪ੍ਰਗਟਾਉਣ ਦਾ ਹੱਕ ਹੈ| ਪਰ ਕੌਮੀ ਤਿਓਹਾਰਾਂ ਮੌਕੇ ਲੋਕਾਂ ਦੀ ਸਰਧਾਂ ਭਾਵਨਾਂ ਨਾਲ ਖਿਲਵਾੜ ਕਰਕੇ ਸਿਆਸੀ ਰੋਟੀਆਂ ਸੇਕਣਾ ਅਤਿ ਨਿੰਦਣਯੋਗ ਹੈ| ਹੋਰ ਬਹੁਤ ਸਾਰੇ ਮੌਕੇ ਹਨ ਜਦੋਂ ਕੋਈ ਵੀ ਪਾਰਟੀ, ਕਿਸੇ ਦੇ ਵੀ ਖਿਲਾਫ ਆਪਣਾ ਗੁੱਸਾ ਕੱਢ ਸਕਦੀ ਹੈ| ਕਾਂਗਰਸ ਵਲੋਂ ਦੁਸਹਿਰੇ ਦੇ ਤਿਓਹਾਰ ਮੌਕੇ ਜਿਸ ਤਰੀਕੇ ਨਾਲ ਆਮ ਲੋਕਾਂ ਨੂੰ ਸਿਆਸੀ ਤੌਰ ਤੇ ਵੰਡਿਆ ਗਿਆ ਉਹ ਘੋਰ ਨਿੰਦਣਯੋਗ ਹੈ| ਤਿਓਹਾਰਾਂ ਤੇ ਤਾਂ ਘੱਟੋ ਘੱਟ ਲੋਕਾਂ ਨੂੰ ਦੇਸ ਦੀ ਏਕਤਾ ਅਤੇ ਸਾਂਝੀਵਾਲਤਾ ਵਜੋਂ ਮਨਾ ਲਿਆ ਜਾਣ ਦਿੱਤਾ ਜਾਵੇ; ਤਿਓਹਾਰਾਂ ਨੂੰ ਸਿਆਸੀ ਪਾਰਟੀ ਵਿੱਚ ਨਾ ਵੰਡਿਆ ਜਾਏ| ਤਿਓਹਾਰ ਸਾਰੇ ਸਮਾਜ ਦੇ ਸਾਂਝੇ ਹਨ, ਪਰ ਕਾਂਗਰਸ ਦੀ ਦਿੱਲੀ ਅਤੇ ਪੰਜਾਬ ਵਿੱਚ ਦੁਸਹਿਰੇ ਮੌਕੇ ਆਗੂਆਂ ਦੇ ਪੁਤਲੇ ਫੂਕਣ ਦੀ ਸਿਆਸਤ ਤਿਓਹਾਰਾਂ ਨੂੰ ਪ੍ਰਦੂਸਿਤ ਕਰਨ ਵਾਲੀ ਹੈ| ਦੇਸ ਵਿੱਚੋਂ ਸਿਆਸੀ ਤੌਰ ਉੱਤੇ ਲਗਾਤਾਰ ਖਤਮ ਹੋ ਰਹੀ ਕਾਂਗਰਸ ਦੀ ਸਾਖ ਕਾਰਣ ਪੈਦਾ ਹੋਈ ਘਬਰਾਹਟ ਸਮਝ ਆਉਦੀ ਹੈ| ਪਰ ਲੋਕਾਂ ਨੂੰ ਤਿਓਹਾਰਾਂ ਮੌਕੇ ਵੰਡ ਕੇ ਨਫ਼ਰਤ ਦੀ ਅੱਗ ਨਾਲ ਖੇਲਣ ਦਾ ਯਤਨ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈ| ਸ੍ਰੀ ਮੋਦੀ ਦਾ ਪੁਤਲਾ ਫੂਕਣ ਵਰਗੇ ਸ਼ਰਮਨਾਕ ਕਾਰਜ ਲਈ ਸੋਨੀਆ ਗਾਂਧੀ ਤੇ ਰਾਹੁਲਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ।
No comments:
Post a Comment