"ਪਹਿਲਾਂ ਬੋਲੀਦਾ ਨਈ, ਫਿਰ ਪਿੱਛੇ ਹੱਟੀਦਾ ਨਈ, ਜੱਦੋ ਪੰਗਾ ਪੈਜਵੇ।"
ਪਾਕਿਸਤਾਨ ਯਾਦ ਰੱਖੇ ਸਾਨੂੰ ਭਾਜੀ ਮੋੜਨੀ ਆਉਂਦੀ ਹੈ
ਮੈਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਪਾਕਿਸਤਾਨ ਨੂੰ ਵਾਰ ਵਾਰ ਕਿਉਂ ਯਾਦ ਕਰਵਾਉਣਾ ਪੈਂਦਾ ਹੈ ਕਿ ਉਹ ਆਪਣਾ ਪੱਧਰ ਪਛਾਣ ਕੇ ਹੀ ਹਰਕਤ ਕਰਿਆ ਕਰੇ। ਸ਼ਾਇਦ ਪਾਕਿਸਤਾਨ 65 ਵੀ ਭੁੱਲ ਗਿਆ ਹੈ ਤੇ 71 ਵੀ ਭੁੱਲ ਗਿਆ ਹੈ। ਜੇਕਰ ਉਸ ਨੂੰ ਆਪਣੀਆਂ ਦੋ ਹਾਰਾਂ ਯਾਦ ਨਹੀਂ ਤਾਂ ਉਹ ਕਾਰਗਿਲ ਦੀ ਜੰਗ ਯਾਦ ਕਰ ਲਵੇ ਜਾਂ ਫਿਰ ਹਾਲ ਹੀ ਵਿਚ ਹੋਈ ਸਰਜੀਕਲ ਸਟਰਾਈਕ। ਫਰਕ ਸਿਰਫ ਏਨਾ ਹੈ ਕਿ ਪਾਕਿਸਤਾਨ ਹੰਕਾਰ ਲਈ ਲੜਦਾ ਹੈ, ਪਾਕਿਸਤਾਨ ਨਿੱਜਤਾ ਲਈ ਲੜਦਾ ਹੈ, ਪਾਕਿਸਤਾਨ ਪਾੜਾ ਵਧਾਉਣ ਲਈ ਲੜਦਾ ਹੈ, ਪਾਕਿਸਤਾਨ ਦੁਸ਼ਮਣੀ ਫੈਲਾਉਣ ਲਈ ਲੜਦਾ ਹੈ ਤੇ ਅਸੀਂ ਸਿਰਫ ਆਪਣੇ ਦੇਸ਼ ਲਈ ਕੁਰਬਾਨ ਹੋਣ ਲਈ ਛਾਤੀਆਂ ਤਾਣ ਖੜਦੇ ਹਾਂ। ਅਸੀਂ ਲੜਾਈ ਦੇ ਹਾਮੀ ਨਹੀਂ, ਅਸੀਂ ਜੰਗ ਦੇ ਹੱਕ ਵਿਚ ਨਹੀਂ, ਅਸੀਂ ਬੰਦੇ ਮਾਰਨ ਦੀ ਸੋਚ ਦੇ ਧਾਰਨੀ ਨਹੀਂ, ਪਰ ਪਾਕਿਸਤਾਨ ਏਨਾ ਜ਼ਰੂਰ ਯਾਦ ਰੱਖੇ ਕਿ ਸਾਨੂੰ ਭਾਜੀ ਮੋੜਨੀ ਆਉਂਦੀ ਹੈ ਤੇ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਫਿਰ ਭਾਰਤੀ ਫੌਜ ਦੇ ਨਾਲ ਨਾਲ ਦੇਸ਼ ਦਾ ਹਰ ਨਾਗਰਿਕ ਹਰ ਫੈਸਲਾਕੁੰਨ ਕਾਰਜ ਲਈ ਹਮੇਸ਼ਾ ਤਿਆਰ ਹੈ। ਸਾਡਾ ਤਾਂ ਇਤਿਹਾਸ ਗਵਾਹ ਹੈ ਕਿ ਅਸੀਂ ਸਾਹਮਣੇ ਵਾਲੇ ਨੂੰ ਹਮੇਸ਼ਾ ਪਹਿਲਾਂ ਸ਼ਾਂਤੀ ਦੂਤ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਨੂੰ ਬਚਣ ਦਾ ਮੌਕਾ ਵੀ ਦਿੱਤਾ ਹੈ। ਇਹ ਲਾਇਨਾ ਸਾਡਾ ਸੁਭਾ ਸਾਫ਼ ਸਾਫ਼ ਸਮਝਾਉਦੀਆਂ ਹਨ।
"ਪਹਿਲਾਂ ਬੋਲੀਦਾ ਨਈ, ਫਿਰ ਪਿੱਛੇ ਹੱਟੀਦਾ ਨਈ, ਜੱਦੋ ਪੰਗਾ ਪੈਜਵੇ।"
ਗੱਲ ਚਾਹੇ ਰਮਾਇਣ ਦੀ ਹੋਵੇ, ਜਿਸ ਵਿਚ ਅੰਗਦ ਨੂੰ ਸ਼ਾਂਤੀ ਦੂਤ ਬਣਾ ਕੇ ਰਾਵਣ ਦੀ ਲੰਕਾ ਵਿਚ ਭੇਜਿਆ ਗਿਆ, ਗੱਲ ਚਾਹੇ ਕੌਰਵ ਪਾਂਡਵਾਂ ਦੀ ਮਹਾਂਭਾਰਤ ਦੀ ਲੜਾਈ ਦੀ ਹੋਵੇ, ਭਗਵਾਨ ਕ੍ਰਿਸ਼ਨ ਖੁਦ ਧਰਿੱਤਰਾਸ਼ਟਰ ਦੀ ਸਭਾ ਵਿਚ ਸ਼ਾਂਤੀ ਦੂਤ ਬਣ ਕੇ ਗਏ ਤੇ ਅੱਜ ਦੇ ਦੌਰ ਵਿਚ ਚਾਹੇ ਅਟੱਲ ਬਿਹਾਰੀ ਵਾਜਪਾਈ ਹੋਣ, ਚਾਹੇ ਨਰਿੰਦਰ ਮੋਦੀ ਸਮੇਂ ਸਮੇਂ ਉਨ੍ਹਾਂ ਪਾਕਿਸਤਾਨ ਜਾ ਕੇ ਵੀ ਇਨ੍ਹਾਂ ਕੌੜੇ ਰਿਸ਼ਤਿਆਂ ਵਿਚ ਮਿਠਾਸ ਘੋਲਣ ਦੀ ਕੋਸ਼ਿਸ਼ ਕੀਤੀ ਤੇ ਚਾਹੇ ਸਮੇਂ ਸਮੇਂ ਦੇ ਹੋਰ ਪ੍ਰਧਾਨ ਮੰਤਰੀ, ਅਸੀਂ ਹਮੇਸ਼ਾ ਪਿਆਰ ਦਾ, ਦੋਸਤੀ ਦਾ ਤੇ ਸ਼ਾਂਤੀ ਦਾ ਹੱਥ ਵਧਾਇਆ, ਪਰ ਉਸ ਨੇ ਹਮੇਸ਼ਾ ਪਿੱਠ ਵਿਚ ਖੰਜਰ ਮਾਰਿਆ। ਚਾਹੇ ਪਹਿਲਾਂ ਸਾਡੇ ਸੈਨਿਕਾਂ ਨਾਲ ਉਹਨਾਂ ਦੇ ਗਲੇ ਵੱਢਣ ਦੀਆਂ ਹਰਕਤਾਂ ਹੋਈਆਂ ਹੋਣ ਤੇ ਚਾਹੇ ਹੁਣ ਤਾਜ਼ਾ ਭਾਰਤੀ ਜਵਾਨ ਮਨਦੀਪ ਸਿੰਘ ਨਾਲ ਜੋ ਵਹਿਸ਼ੀਆਣਾ ਹਰਕਤ ਪਾਕਿਸਤਾਨ ਨੇ ਕੀਤੀ ਹੈ, ਉਸ ਨੂੰ ਆਪਣੀਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਫਿਰ ਨਾ ਧਰਤੀ 'ਤੇ ਵਜੂਦ ਰਹੇਗਾ ਤੇ ਨਾ ਹੀ ਵਿਸ਼ਵ ਦੇ ਨਕਸ਼ੇ 'ਤੇ ਉਸਦਾ ਕੋਈ ਨਿਸ਼ਾਨ। ਜੈ ਹਿੰਦ।
No comments:
Post a Comment