Popular Posts

Friday, October 28, 2016

"ਪਹਿਲਾਂ ਬੋਲੀਦਾ ਨਈ, ਫਿਰ ਪਿੱਛੇ ਹੱਟੀਦਾ ਨਈ, ਜੱਦੋ ਪੰਗਾ ਪੈਜਵੇ।"

"ਪਹਿਲਾਂ ਬੋਲੀਦਾ ਨਈ, ਫਿਰ ਪਿੱਛੇ ਹੱਟੀਦਾ ਨਈ, ਜੱਦੋ ਪੰਗਾ ਪੈਜਵੇ।"

ਪਾਕਿਸਤਾਨ ਯਾਦ ਰੱਖੇ ਸਾਨੂੰ ਭਾਜੀ ਮੋੜਨੀ ਆਉਂਦੀ ਹੈ

ਮੈਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਪਾਕਿਸਤਾਨ ਨੂੰ ਵਾਰ ਵਾਰ ਕਿਉਂ ਯਾਦ ਕਰਵਾਉਣਾ ਪੈਂਦਾ ਹੈ ਕਿ ਉਹ ਆਪਣਾ ਪੱਧਰ ਪਛਾਣ ਕੇ ਹੀ ਹਰਕਤ ਕਰਿਆ ਕਰੇ। ਸ਼ਾਇਦ ਪਾਕਿਸਤਾਨ 65 ਵੀ ਭੁੱਲ ਗਿਆ ਹੈ ਤੇ 71 ਵੀ ਭੁੱਲ ਗਿਆ ਹੈ। ਜੇਕਰ ਉਸ ਨੂੰ ਆਪਣੀਆਂ ਦੋ ਹਾਰਾਂ ਯਾਦ ਨਹੀਂ ਤਾਂ ਉਹ ਕਾਰਗਿਲ ਦੀ ਜੰਗ ਯਾਦ ਕਰ ਲਵੇ ਜਾਂ ਫਿਰ ਹਾਲ ਹੀ ਵਿਚ ਹੋਈ ਸਰਜੀਕਲ ਸਟਰਾਈਕ। ਫਰਕ ਸਿਰਫ ਏਨਾ ਹੈ ਕਿ ਪਾਕਿਸਤਾਨ ਹੰਕਾਰ ਲਈ ਲੜਦਾ ਹੈ, ਪਾਕਿਸਤਾਨ ਨਿੱਜਤਾ ਲਈ ਲੜਦਾ ਹੈ, ਪਾਕਿਸਤਾਨ ਪਾੜਾ ਵਧਾਉਣ ਲਈ ਲੜਦਾ ਹੈ, ਪਾਕਿਸਤਾਨ ਦੁਸ਼ਮਣੀ ਫੈਲਾਉਣ ਲਈ ਲੜਦਾ ਹੈ ਤੇ ਅਸੀਂ ਸਿਰਫ ਆਪਣੇ ਦੇਸ਼ ਲਈ ਕੁਰਬਾਨ ਹੋਣ ਲਈ ਛਾਤੀਆਂ ਤਾਣ ਖੜਦੇ ਹਾਂ। ਅਸੀਂ ਲੜਾਈ ਦੇ ਹਾਮੀ ਨਹੀਂ, ਅਸੀਂ ਜੰਗ ਦੇ ਹੱਕ ਵਿਚ ਨਹੀਂ, ਅਸੀਂ ਬੰਦੇ ਮਾਰਨ ਦੀ ਸੋਚ ਦੇ ਧਾਰਨੀ ਨਹੀਂ, ਪਰ ਪਾਕਿਸਤਾਨ ਏਨਾ ਜ਼ਰੂਰ ਯਾਦ ਰੱਖੇ ਕਿ ਸਾਨੂੰ ਭਾਜੀ ਮੋੜਨੀ ਆਉਂਦੀ ਹੈ ਤੇ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਫਿਰ ਭਾਰਤੀ ਫੌਜ ਦੇ ਨਾਲ ਨਾਲ ਦੇਸ਼ ਦਾ ਹਰ ਨਾਗਰਿਕ ਹਰ ਫੈਸਲਾਕੁੰਨ ਕਾਰਜ ਲਈ ਹਮੇਸ਼ਾ ਤਿਆਰ ਹੈ। ਸਾਡਾ ਤਾਂ ਇਤਿਹਾਸ ਗਵਾਹ ਹੈ ਕਿ ਅਸੀਂ ਸਾਹਮਣੇ ਵਾਲੇ ਨੂੰ ਹਮੇਸ਼ਾ ਪਹਿਲਾਂ ਸ਼ਾਂਤੀ ਦੂਤ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਨੂੰ ਬਚਣ ਦਾ ਮੌਕਾ ਵੀ ਦਿੱਤਾ ਹੈ। ਇਹ ਲਾਇਨਾ ਸਾਡਾ ਸੁਭਾ ਸਾਫ਼ ਸਾਫ਼ ਸਮਝਾਉਦੀਆਂ ਹਨ।
 "ਪਹਿਲਾਂ ਬੋਲੀਦਾ ਨਈ, ਫਿਰ ਪਿੱਛੇ ਹੱਟੀਦਾ ਨਈ, ਜੱਦੋ ਪੰਗਾ ਪੈਜਵੇ।"
ਗੱਲ ਚਾਹੇ ਰਮਾਇਣ ਦੀ ਹੋਵੇ, ਜਿਸ ਵਿਚ ਅੰਗਦ ਨੂੰ ਸ਼ਾਂਤੀ ਦੂਤ ਬਣਾ ਕੇ ਰਾਵਣ ਦੀ ਲੰਕਾ ਵਿਚ ਭੇਜਿਆ ਗਿਆ, ਗੱਲ ਚਾਹੇ ਕੌਰਵ ਪਾਂਡਵਾਂ ਦੀ ਮਹਾਂਭਾਰਤ ਦੀ ਲੜਾਈ ਦੀ ਹੋਵੇ, ਭਗਵਾਨ ਕ੍ਰਿਸ਼ਨ ਖੁਦ ਧਰਿੱਤਰਾਸ਼ਟਰ ਦੀ ਸਭਾ ਵਿਚ ਸ਼ਾਂਤੀ ਦੂਤ ਬਣ ਕੇ ਗਏ ਤੇ ਅੱਜ ਦੇ ਦੌਰ ਵਿਚ ਚਾਹੇ ਅਟੱਲ ਬਿਹਾਰੀ ਵਾਜਪਾਈ ਹੋਣ, ਚਾਹੇ ਨਰਿੰਦਰ ਮੋਦੀ  ਸਮੇਂ ਸਮੇਂ ਉਨ੍ਹਾਂ ਪਾਕਿਸਤਾਨ ਜਾ ਕੇ ਵੀ ਇਨ੍ਹਾਂ ਕੌੜੇ ਰਿਸ਼ਤਿਆਂ ਵਿਚ ਮਿਠਾਸ ਘੋਲਣ ਦੀ ਕੋਸ਼ਿਸ਼ ਕੀਤੀ ਤੇ ਚਾਹੇ ਸਮੇਂ ਸਮੇਂ ਦੇ ਹੋਰ ਪ੍ਰਧਾਨ ਮੰਤਰੀ, ਅਸੀਂ ਹਮੇਸ਼ਾ ਪਿਆਰ ਦਾ, ਦੋਸਤੀ ਦਾ ਤੇ ਸ਼ਾਂਤੀ ਦਾ ਹੱਥ ਵਧਾਇਆ, ਪਰ ਉਸ ਨੇ ਹਮੇਸ਼ਾ ਪਿੱਠ ਵਿਚ ਖੰਜਰ ਮਾਰਿਆ। ਚਾਹੇ ਪਹਿਲਾਂ ਸਾਡੇ ਸੈਨਿਕਾਂ ਨਾਲ ਉਹਨਾਂ ਦੇ ਗਲੇ ਵੱਢਣ ਦੀਆਂ ਹਰਕਤਾਂ ਹੋਈਆਂ ਹੋਣ ਤੇ ਚਾਹੇ ਹੁਣ ਤਾਜ਼ਾ ਭਾਰਤੀ ਜਵਾਨ ਮਨਦੀਪ ਸਿੰਘ ਨਾਲ ਜੋ ਵਹਿਸ਼ੀਆਣਾ ਹਰਕਤ ਪਾਕਿਸਤਾਨ ਨੇ ਕੀਤੀ ਹੈ, ਉਸ ਨੂੰ ਆਪਣੀਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਫਿਰ ਨਾ ਧਰਤੀ 'ਤੇ ਵਜੂਦ ਰਹੇਗਾ ਤੇ ਨਾ ਹੀ ਵਿਸ਼ਵ ਦੇ ਨਕਸ਼ੇ 'ਤੇ ਉਸਦਾ ਕੋਈ ਨਿਸ਼ਾਨ। ਜੈ ਹਿੰਦ।  

"ਜਿਹੜੇ ਲਾਹੌਰ ਕੱਮਲ੍ਹੇ ਉਹ ਪਸ਼ੌਰ ਵੀ ਕੱਮਲ੍ਹੇ" "ਘਰ ਗਵਾਇਆ ਨਾਲੇ ਭੜਉਆ ਆਖਵਾਇਆ"

"ਜਿਹੜੇ ਲਾਹੌਰ ਕੱਮਲ੍ਹੇ ਉਹ ਪਸ਼ੌਰ ਵੀ ਕੱਮਲ੍ਹੇ"
"ਘਰ ਗਵਾਇਆ ਨਾਲੇ ਭੜਉਆ ਆਖਵਾਇਆ"
ਘਰ ਛੱਡ ਕੇ ਤਾਂ ਫਿਰ ਧੱਕੇ ਹੀ ਮਿਲਦੇ   
ਕਈ ਵਾਰ ਜਦੋਂ ਘਰ ਵਿਚ ਕਿਸੇ ਬੱਚੇ ਨੂੰ ਜ਼ਿਆਦਾ ਹੀ ਲਾਡ ਲਡਾਇਆ ਜਾਵੇ, ਉਸਦੇ ਪੱਧਰ ਤੋਂ ਅਤੇ ਉਸਦੀ ਸੋਚ ਤੋਂ ਵੀ ਜ਼ਿਆਦਾ ਹੀ ਮਿਲਣ ਲੱਗ ਜਾਵੇ ਤਾਂ ਕਈ ਵਾਰ ਉਸਦੇ ਮਨ ਵਿਚ ਇਹ ਖਿਆਲ ਆ ਜਾਂਦਾ ਹੈ ਕਿ ਮੈਂ ਤਾਂ ਆਪਣੇ ਘਰ, ਆਪਣੇ ਪਰਿਵਾਰ ਤੋਂ ਵੀ ਵੱਡਾ ਹੋ ਗਿਆ ਹਾਂ ਅਤੇ ਫਿਰ ਅਜਿਹਾ ਬੱਚਾ ਜੀਵਨ ਵਿਚ ਖਤਾ ਹੀ ਖਾਂਦਾ ਹੈ। ਅੱਜ ਸਵੇਰੇ ਪਤਾ ਨਹੀਂ ਕਿਉਂ ਅਖਬਾਰ ਪੜਦਿਆਂ ਪੜਦਿਆਂ ਮੇਰੇ ਜ਼ਹਿਨ 'ਚ ਇਹ ਗੱਲ ਆ ਗਈ। ਕੀ ਨਹੀਂ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਨੇ। ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਤਾਂ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ 'ਤੇ। ਚੌਥੀ ਵਾਰ ਰਾਜ ਸਭਾ ਵਿਚ ਵੀ ਭੇਜਿਆ ਤਾਂ ਭਾਰਤੀ ਜਨਤਾ ਪਾਰਟੀ ਨੇ। ਪਤਨੀ ਨੂੰ ਵਿਧਾਇਕ ਬਣਾਇਆ ਭਾਰਤੀ ਜਨਤਾ ਪਾਰਟੀ ਨੇ, ਅਕਾਲੀ ਭਾਜਪਾ ਸਰਕਾਰ 'ਚ ਸੰਸਦੀ ਸਕੱਤਰ ਦਾ ਅਹੁਦਾ ਦਿਵਾ ਕੇ ਮਾਣ ਦਿੱਤਾ ਉਹ ਵੀ ਭਾਰਤੀ ਜਨਤਾ ਪਾਰਟੀ ਨੇ। ਇੰਨਾ ਸਭ ਕੁਝ ਮਿਲਣ ਦੇ ਨਾਲ ਨਾਲ ਦੇਸ਼ਭਰ ਵਿਚ ਭਾਜਪਾ ਦੇ ਹਰ ਮੰਚ 'ਤੇ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਵਾਲੀ ਮੂਹਰਲੀ ਕਤਾਰ ਵਿਚ ਬਿਠਾਇਆ। ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਭਰਮ ਹੋ ਗਿਆ ਸੀ ਕਿ ਮੈਂ ਭਾਜਪਾ ਤੋਂ ਵੀ ਵੱਡਾ ਹੋ ਗਿਆ ਹਾਂ, ਭਾਜਪਾ ਦੇ ਪਰਿਵਾਰ ਤੋਂ ਵੀ ਵੱਡਾ ਹੋ ਗਿਆ ਹਾਂ। ਇਹ ਅਖਾਣ ਸਿੱਧੂ ਜੋੜੇ ਤੇ ਬੜਾ ਸਟੀਕ ਬੈਠਦਾ ਹੈ। "ਮੱਝ ਵੇਚਕੇ ਘੋੜੀ ਲਿਆਂਦੀ, ਦੁੱਧ ਪੀਣੋ ਗਏ - ਲਿੱਧ ਚੱਕਣੀ ਪਈ" ਸਾਡਾ ਤਾਂ ਇਤਿਹਾਸ ਗਵਾਹ ਹੈ ਕਿ ਹੰਕਾਰ ਤਾਂ ਵੱਡਿਆਂ ਵੱਡਿਆਂ ਦਾ ਟੁੱਟ ਗਿਆ। ਬਹੁਤਾ ਬਹੁਤਾ ਕਰਦੀ ਥੋੜੇ ਤੋਂ ਵੀ ਗਈ, ਵਾਲੀ ਕਹਾਵਤ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਘਰ ਛੱਡ ਕੇ ਅੱਜ ਕੀ ਲਹਿਰਾ, ਕਦੀ ਇਕ ਦਰ 'ਤੇ, ਕਦੀ ਦੂਜੇ ਦਰ 'ਤੇ, ਅਜੇ ਤੱਕ ਤਾਂ ਨਕਾਰਿਆ ਹੀ ਗਿਆ, ਫਿਰ ਵੀ ਸਮਝ ਪਤਾ ਨਹੀਂ ਕਿਉਂ ਨਹੀਂ ਆ ਰਹੀ। ਮੈਂ ਤਾਂ ਫਿਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਦਾ ਰਾਜਨੀਤਕ ਕਰੀਅਰ ਚੜਤ ਵਾਲਾ ਰਹੇ, ਪਰ ਜਿਸ ਤਰੀਕੇ ਨਾਲ ਉਹ ਵੱਖੋ ਵੱਖ ਪਾਰਟੀਆਂ ਵਿਚ ਸ਼ਾਮਲ ਹੋਣ ਲਈ ਤਰਲੋ ਮੱਛੀ ਹੋ ਰਿਹਾ ਹੈ, ਉਸਤੋਂ ਅੰਦਾਜ਼ਾ ਲੱਗਦਾ ਹੈ ਕਿ ਉਹ ਪੰਜਾਬ ਲਈ, ਪੰਜਾਬੀਆਂ ਲਈ ਤੇ ਪੰਜਾਬੀਅਤ ਲਈ ਜੁਮਲੇ ਤਾਂ ਸੁਣਾ ਸਕਦਾ ਹੈ, ਸ਼ੇਅਰ ਤਾਂ ਪੜ ਸਕਦਾ ਹੈ, ਪਰ ਕਰਨਾ ਕੁਝ ਨਹੀਂ ਲੋਚਦਾ, ਤਾਂਘ ਉਸਦੀ ਨਿੱਜਤਾ ਤੱਕ ਹੈ ਕਿ ਜਿਥੋਂ ਉਸ ਨੂੰ ਮਨਪਸੰਦ ਦਾ ਅਹੁਦਾ ਮਿਲਦਾ ਦਿਸਿਆ, ਉਹ ਪਾਰਟੀ ਦਾ ਪੱਲਾ ਫੜ ਲਵੇਗਾ। ਸਿਧਾਂਤ ਤਾਂ ਉਸ ਨੇ ਉਸੇ ਦਿਨ ਛੱਡ ਦਿੱਤੇ ਸਨ, ਜਿਸ ਦਿਨ ਉਸ ਨੇ ਭਾਜਪਾ ਛੱਡ ਦਿੱਤੀ ਸੀ। ਚਲੋ ਰਾਜ਼ੀ ਰਹੇ।     

Wednesday, October 26, 2016

ਦਿੱਲੀ ਨੂੰ ਡੋਬ ਕੇ ਹੁਣ ਪੰਜਾਬ ਨੂੰ ਡੋਬਣ ਦੇ ਰਾਹ ਪਏ ਕੇਜਰੀਵਾਲ

ਦਿੱਲੀ ਨੂੰ ਡੋਬ ਕੇ ਹੁਣ ਪੰਜਾਬ ਨੂੰ ਡੋਬਣ ਦੇ ਰਾਹ ਪਏ ਕੇਜਰੀਵਾਲ  

ਅੱਜ ਦਿੱਲੀ ਕੁਰਲਾ ਰਹੀ ਹੈ, ਅੱਜ ਦਿੱਲੀ ਸਿਸਕੀਆਂ ਲੈ ਕੇ ਰੋ ਰਹੀ ਹੈ, ਅੱਜ ਦਿੱਲੀ ਪਛਤਾਅ ਰਹੀ ਹੈ ਕਿਉਂਕਿ ਜਿਸ ਉਮੀਦ ਤੇ ਆਸ ਨਾਲ ਦਿੱਲੀ ਵਾਸੀਆਂ ਨੇ ਕੇਜਰੀਵਾਲ ਨੂੰ ਦਿੱਲੀ ਸੌਂਪੀ ਸੀ, ਉਨ੍ਹਾਂ ਆਸਾਂ ਨੂੰ ਬੂਰ ਨਹੀਂ ਪਿਆ। ਉਹ ਉਮੀਦਾਂ ਪੂਰੀਆਂ ਨਹੀਂ ਹੋਈਆਂ, ਉਲਟਾ ਜਨਾਬ ਨੇ ਤਾਂ ਦਿੱਲੀ ਡੋਬ ਹੀ ਦਿੱਤੀ। ਨਾ ਰੇਹੜੀ, ਨਾ ਰਿਕਸ਼ਾ, ਨਾ ਫੜੀ ਵਾਲਾ, ਕੋਈ ਖੁਸ਼ ਨਹੀਂ। ਨਾ ਦੁਕਾਨਦਾਰ, ਨਾ ਵਪਾਰੀ ਤੇ ਨਾ ਹੀ ਉਦਯੋਗਪਤੀ ਖੁਸ਼ ਹੈ। ਨਾ ਦਿੱਲੀ ਵਿਚ ਮੁਲਾਜ਼ਮ ਖੁਸ਼ ਹਨ ਤੇ ਨਾ ਹੀ ਕੋਈ ਹੋਰ ਵਰਗ। ਵੈਟ 'ਚ ਵਾਧਾ, ਟੈਕਸ 'ਚ ਵਾਧਾ, ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਆਏ ਦਿਨ ਮੰਤਰੀ, ਵਿਧਾਇਕ ਸਲਾਖਾਂ ਪਿੱਛੇ ਪਹੁੰਚ ਰਹੇ ਹਨ। ਨਾ ਕਰਮ ਠੀਕ ਹਨ ਤੇ ਨਾ ਹੀ ਕਿਰਤ ਠੀਕ ਹੈ। ਫਿਰ ਵੀ ਲਾਲਸਾ ਵੇਖੋ ਕਿ ਦਿੱਲੀ ਨੂੰ ਡੋਬ ਕੇ ਹੁਣ ਕੇਜਰੀਵਾਲ ਪੰਜਾਬ ਨੂੰ ਡੋਬਣ ਦੇ ਰਾਹ ਪੈ ਗਏ ਹਨ। ਜਿਸ ਨੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਵਧਾਉਣ ਦੇ ਹੁਕਮ ਦਿੱਤੇ ਹੋਣ, ਉਹ ਵਿਅਕਤੀ ਕਿਸ ਮੂੰਹ ਨਾਲ ਫਿਰ ਪੰਜਾਬ ਵਿਚ ਨਸ਼ੇ ਖਿਲਾਫ ਬੋਲ ਲੈਂਦਾ ਹੈ। ਰਤਾ ਵੀ ਸ਼ਰਮ ਨਹੀਂ ਕਿ ਸੱਤਾ ਦੀ ਲਾਲਸਾ ਵਿਚ ਜੋ ਚਾਹੇ ਉਹ ਬੋਲ ਲਵੋ। ਕੇਜਰੀਵਾਲ ਦੀ ਅਖੌਤੀ ਮਾਸੂਸੀਅਤ ਤੇ ਭੋਲੇਪਣ ਵਾਲਾ ਪੱਤਾ ਪੰਜਾਬ ਵਿਚ ਚੱਲਣ ਵਾਲਾ ਨਹੀਂ। 
ਪੰਜਾਬ ਦਾ ਉਦਯੋਗਪਤੀ, ਪੰਜਾਬ ਦਾ ਵਪਾਰੀ, ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਵੀ ਹੈ ਤੇ ਸਰਕਾਰ ਦੇ ਕੰਮਾਂ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਉਨ੍ਹਾਂ ਦੇ ਨਾਲ ਵੀ ਖੜਾ ਹੈ। ਚਾਹੇ ਕੇਂਦਰੀ ਵਿਕਾਸ ਦੀ ਗੱਲ ਹੋਵੇ ਤੇ ਚਾਹੇ ਸਾਡੀ ਅਕਾਲੀ ਭਾਜਪਾ ਗਠਜੋੜ ਵਾਲੀ ਸੂਬਾ ਸਰਕਾਰ ਦੇ ਵਿਕਾਸ ਕਾਰਜਾਂ ਦੀ ਗੱਲ ਹੋਵੇ। ਸਭ ਵਰਗ ਭਲੀ ਭਾਂਤੀ ਜਾਣੂ ਹਨ। ਇਸ ਲਈ ਉਹ ਕੇਜਰੀਵਾਲ ਦੇ ਜਾਲ ਵਿਚ ਫਸਣ ਵਾਲੇ ਨਹੀਂ। ਚਾਹੇ ਕੇਜਰੀਵਾਲ ਵਪਾਰੀਆਂ ਨਾਲ ਮੁਲਾਕਾਤਾਂ ਕਰਨ, ਚਾਹੇ ਉਹ ਦੁਖਦਾਈ ਘਟਨਾ 'ਤੇ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰਨ, ਪੰਜਾਬ ਪੰਜਾਬੀਆਂ ਦਾ ਹੈ ਤੇ ਪੰਜਾਬੀਆਂ ਦਾ ਰਹੇਗਾ। ਜਨਾਬ ਦਿੱਲੀ ਨੂੰ ਤਾਂ ਤੁਸੀਂ ਡੋਬ ਦਿੱਤਾ, ਪਰ ਪੰਜਾਬ ਨੂੰ ਅਸੀਂ ਡੁੱਬਣ ਨਹੀਂ ਦੇਣਾ। 

ਵਿਜੇ ਸਾਂਪਲਾ
ਪ੍ਰਧਾਨ, ਭਾਰਤੀਯ ਜਨਤਾ ਪਾਰਟੀ ਪੰਜਾਬ

AAP manifesto a mere wordplay

AAP manifesto a mere wordplay

Am grateful to Prime Minister Narendra Modi ji for bringing about a countrywide industrial revolution
Aam Aadmi Party national convener Arvind Kejriwal is an expert in selling dreams. The 21-point manifesto released by AAP for the industry, business and transport sectors in Punjab reeks of buffoonery.  This program is directionless and does not have a clear vision, and instead of providing a boost to the industry, it is set to harm its interests. AAP’s poll manifesto says that that heavy driving licenses will made in every district, colonies will be regularized, etc., oblivious of the fact that all these measures are already in place in Punjab. AAP leaders indulged in blasphemy when they compared their poll manifesto to a religious granth, and the ridiculous promises made in it reflected the intellectual bankruptcy of the party. Neither are the AAP leaders aware of the ground reality in Punjab, nor do they have any fundamental acumen with the help of which they can present a new vision for industrial development.
Actually, this poll manifesto of AAP resembles a document which is prepared by borrowing big concepts from others, but which is impossible to implement on the ground.  For example, AAP has promised 25 lakh jobs for the youth, but hasn’t told how and where they will be provided. In fact, there are only 5 lakh employed people in Punjab. Similarly, they have promised to waive off the debt of farmers and have also promised to give a minimum 50 percent profit on their investment, but they haven’t disclosed where the money will come from. The industrial manifesto is a mere wordplay whereas Prime Minister Narendra Modi ji has initiated programs like Startup India and Make in India to bring about an industrial revolution not only in Punjab but throughout the nation.  While, Make in India is being promoted as a big brand on the international stage, the Zero Defect, Zero Effect program has paved new roads for industrial development in the country.  We extend our most sincere gratitude ro PM Modi ji for bringing about a new wave of industrial evolution in Ludhiana. 

Vijay Sampla
President, BJP, Punjab

Monday, October 24, 2016

ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰਾਂ 'ਚ ਸਿਰਫ਼ ਗੱਲ਼ਾ ਦਾ ਕੜਾਹ ਬਣਾਇਆ

ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰਾਂ 'ਚ ਸਿਰਫ਼ ਗੱਲ਼ਾ ਦਾ ਕੜਾਹ ਬਣਾਇਆ
'ਪੂਰੇ ਦੇਸ਼ 'ਚ ਸਨਅਤੀ ਇਨਕਲਾਬ ਲਿਆਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਧੰਨਵਾਦੀ ਹਾਂ'

ਚੋਣ ਮਨੋਰਥ ਪੱਤਰ ਦੇ ਨਾਂ 'ਤੇ ਲਗਾਤਾਰ ਸੁਪਨਮਈ ਪ੍ਰੋਗਰਾਮ ਬਣਾਉਣ ਅਤੇ ਹਵਾ ਵਿਚ ਤੀਰ ਛੱਡਣ ਵਿਚ ਲੱਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਵਿਚ ਵਪਾਰ, ਉਦਯੋਗ ਤੇ ਟਰਾਂਸਪੋਰਟ ਲਈ ਜਾਰੀ ਕੀਤਾ ਗਿਆ 21 ਸੂਤਰੀ ਪ੍ਰੋਗਰਾਮ ਵੀ ਇਸੇ ਕੜੀ ਦਾ ਹਿੱਸਾ ਹੈ। ਇਹ ਪ੍ਰੋਗਰਾਮ ਪੂਰੀ ਤਰਾਂ ਦਿਸ਼ਾਹੀਣ ਹੈ ਅਤੇ ਸੰਨਅਤ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਸੰਨਅਤ ਦਾ ਘਾਣ ਕਰਨ ਵਾਲਾ ਹੈ ।ਇਸ ਵਿਚ ਕੋਈ ਸਪੱਸ਼ਟ ਵਿਜ਼ਨ ਨਹੀਂ ਵਿਖਾਈ ਦਿੰਦਾ। ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਹੈ ਕਿ ਹੈਵੀ ਡਰਾਇਵਿੰਗ ਲਾਇਸੰਸ ਹਰ ਜ਼ਿਲ੍ਹੇ ਵਿਚ ਬਣਨਗੇ ਤੇ ਕਾਲੋਨੀਆਂ ਨਿਯਮਿਤ ਕੀਤੀਆਂ ਜਾਣਗੀਆਂ, ਜਦਕਿ ਇਹ ਪੰਜਾਬ ਵਿਚ ਪਹਿਲਾਂ ਤੋਂ ਹੀ ਲਾਗੂ ਕੀਤਾ ਗਿਆ ਹੈ। ਚੋਣ ਮਨੋਰਥ ਪੱਤਰ ਜਿਸ ਦੀ ਤੁਲਨਾ ਆਮ ਆਦਮੀ ਪਾਰਟੀ ਦੇ ਆਗੂ ਧਾਰਮਿਕ ਗ੍ਰੰਥਾਂ ਤੱਕ ਨਾਲ ਕਰ ਚੁੱਕੇ ਹਨ, ਉਸ ਵਿਚ ਅਜਿਹੀਆਂ ਹਾਸੋਹੀਣੀਆਂ ਗੱਲਾਂ ਦਾ ਜ਼ਿਕਰ ਹੋਣਾ ਪਾਰਟੀ ਦੇ ਬੌਧਿਕ ਦੀਵਾਲੀਏਪਨ ਦੀ ਨਿਸ਼ਾਨੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਾ ਪੰਜਾਬ ਦੇ ਜ਼ਮੀਨੀ ਹਾਲਾਤ ਦੀ ਜਾਣਕਾਰੀ ਹੈ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਸਪੱਸ਼ਟ ਸਿਧਾਂਤਕ ਪਹੁੰਚ ਹੈ, ਜਿਹੜੀ ਉਦਯੋਗਿਕ ਵਿਕਾਸ ਲਈ ਕੋਈ ਵੱਖਰਾ ਪ੍ਰੋਗਰਾਮ ਵਿਖਾਉਂਦੀ ਹੋਵੇਗੀ। ਅਸਲ ਵਿਚ ਆਮ ਆਦਮੀ ਪਾਰਟੀ ਦਾ ਇਹ ਚੋਣ ਮਨੋਰਥ ਪੱਤਰ ਵੀ ਉਸ ਰਿਪੋਰਟ ਵਾਂਗ ਹੈ, ਜਿਹੜਾ ਇਧਰੋਂ-ਓਧਰੋਂ ਪੁਛਗਿਛ ਕਰਕੇ ਸਿਧਾਂਤ ਘੜ ਦਿੰਦਾ ਹੈ, ਪਰ ਜ਼ਮੀਨੀ ਉਤੇ ਉਸਦਾ ਅਮਲ ਸੰਭਵ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਆਮ ਆਦਮੀ ਪਾਰਟੀ ਨੇ ਯੂਥ ਮੈਨੀਫੈਸਟੋ ਵਿਚ 25 ਲੱਖ ਨੌਕਰੀਆਂ ਦੇਣ ਦੀ ਗੱਲ ਕਹੀ ਸੀ ਪਰ ਇਹ ਨਹੀਂ ਦੱਸਿਆ ਕਿ ਕਿਥੇ ਤੇ ਕਿਵੇਂ ਦਿੱਤੀਆਂ ਜਾਣਗੀਆਂ। ਹਾਲੇ ਤੱਕ ਪੂਰੇ ਪੰਜਾਬ ਵਿੱਚ 5 ਲੱਖ ਨੌਕਰੀ ਪੇਸ਼ਾ ਲੋਕ ਹਨ। ਇਸੇ ਤਰਾਂ ਕਿਸਾਨ ਮੈਨੀਫੈਸਟੋ ਵਿਚ ਕਿਸਾਨਾਂ ਦਾ ਕਰਜਾ ਮੁਆਫ਼ ਕਰਨ ਅਤੇ ਉਨ੍ਹਾਂ ਨੂੰ ਫਸਲੀ ਲਾਗਤ ਉਤੇ 50 ਫੀਸਦੀ ਦਾ ਲਾਭ ਦੇਣ ਦੀ ਗੱਲ ਕਹੀ ਗਈ ਪਰ ਉਹ ਪੈਸਾ ਕਿਥੋਂ ਆਏਗਾ, ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ। ਇਸੇ ਤਰਾਂ ਉਦਯੋਗਾਂ ਸਬੰਧੀ ਚੋਣ ਮਨੋਰਥ ਪੱਤਰ ਵਿਚ ਵੀ ਸ਼ਬਦਾ ਦਾ ਕੜਾਹ ਹੀ ਬਣਾਇਆ ਗਿਆ ਹੈ, ਜਦਕਿ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਵਿਚ ਸੰਨਅਤੀ ਇਨਕਲਾਬ ਲਿਆਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ "ਸਟਾਰਟ ਅੱਪ ਇੰਡੀਆ" ਤੇ "ਮੇਕ ਇਨ ਇੰਡੀਆ" ਰਾਹੀਂ ਸ਼ੁਰੂਆਤ ਕਰ ਚੁੱਕੇ ਹਨ। ਜਿਸਦੇ ਤਹਿਤ ਮੇਕ ਇਨ ਇੰਡੀਆ ਨੂੰ ਵਿਸ਼ਵ ਪੱਧਰ ਉਤੇ ਇਕ ਵੱਡੇ ਬਰਾਂਡ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ "ਜ਼ੀਰੋ ਡਫੈਕਟ, ਜ਼ੀਰੋ ਇਫੈਕਟ" ਰਾਹੀਂ ਦੇਸ਼ ਵਿਚ ਸਨਅਤੀ ਵਿਕਾਸ ਦੇ ਨਵੇਂ ਰਾਹ ਖੁੱਲ ਰਹੇ ਹਨ। ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਲੁਧਿਆਣਾ ਤੋਂ ਉਦਯੋਗਿਕ ਵਿਕਾਸ ਦੀ ਲਹਿਰ ਸ਼ੁਰੂ ਕਰਨ ਦੇ ਧੰਨਵਾਦੀ ਹਾਂ।

ਵਿਜੇ ਸਾਂਪਲਾ,
ਪ੍ਰਧਾਨ, ਭਾਰਤੀ ਜਨਤਾ ਪਾਰਟੀ ਪੰਜਾਬ

Sunday, October 23, 2016

People who live in glass houses shouldn’t throw stones

People who live in glass houses shouldn’t throw stones

Whether it is the Aam Aadmi Party or be it the Congess, one’s who live in glass houses shouldn’t throw stones. Both the parties are factionalism-ridden, and are craving to be in power and this truth is in public domain. How can a party take along the people of Punjab when it couldn’t control its four MPs and failed to keep them together? Elections are still far away, but AAP leaders are coming out and openly accusing each other of sexual exploitation, dictatorship, corruption etc., clear enough for us know that this party is devoid of rules, discipline and it lacks political maturity. Given this, how can a responsible Punjabi hand over the reins of power to them?
When it comes to Congress, the nation as well as Punjab has witnessed its rule. Congress today claims to be the saviour of the farmers and the dalits, but we still haven’t forgotten the gory incidents that took place under its reign. The gruesome killings in Delhi and the black days or militancy in Punjab are fresh in our minds. Today factionalism is at its peak in the Congress and the party is reduced to a crowd around a family. How can it keep Punjab intact?
Therefore, such parties and their leaders should think a thousand times before pointing fingers at the BJP. Ours is a party of discipline where we toe the organization’s ideology and respect each other. There is no factionalism within the party nor are we fighting for tickets. Prime Minister Narendra Modi’s government has been able to achieve what the successive Congress governments failed to in seven decades. BJP in Punjab stands tall and united.  
Amarinder and Kejriwal need not worry about BJP, they should rather keep their homes in order. Our work speaks for us.

Vijay Sampla
President, BJP, Punjab

Saturday, October 22, 2016

Captain has lost it, I pity him, has forgotten Congress’ ideology

Captain has lost it, I pity him, has forgotten Congress’ ideology

By criticizing Prime Minister Narendra Modi for trying his hand at the charkha in Ludhiana, Congress leaders are making a fun of their party’s ideology and have disgraced the values of Mahatma Gandhi. I really feel sorry for Capt. Amarinder Singh and his associates. Captain’s remarks reflect his aging mind. By stating that weaving a charkha signified backwardness, the Congress leaders have disrespected the ideology which the party leadership has been laying claim on since decades.  Capt. Amarinder Singh has dishonoured thousands of patriots who saw Mahatma’s charkha as a symbol of sacrifice and without caring for anything just fought for our independence.  This statement ridicules thousands of those who earn their livelihood by weaving a charkha and contribute towards our economic growth. Capt. Amarinder’s remarks on our PM echo his retrograde mindset as he has parted ways with Mahatma’s ideology. What PM Modi has done by weaving a charkha is, that he has tried to bring back the glorious days of the charka and given a lease of life to the withering craft.  He has made the last man standing, a party to nation’s progress, which the previous Congress governments have turned a blind eye to since decades.

Friday, October 21, 2016

कांच के घरों में रहने वाले दूसरों पर पत्थर नहीं फेंकते

कांच के घरों में रहने वाले दूसरों पर पत्थर नहीं फेंकते

जो खुद कांच के घरों में रहते हैं, वह दूसरों पर पत्थर नहीं फेंकते। चाहे बात आम आदमी पार्टी की हो या कांग्रेस पार्टी की। उनके घर में जो गुटबाजी, खींचतान और सता की लालसा है, उससे सभी लोग भलिभांति परिचित है। जो पार्टी अपने चार सांसदों को ही ना संभाल सकी, उन्हें एकजुट नहीं रख सकी, वह पूरे पंजाब को साथ लेकर कैसे चलेंगे। अभी तो चुनाव हुए भी नहीं हैं पहले ही आम आदमी पार्टी से नेता निकल कर बाहर आ रहे हैं, और जैसे-जैसे दोष वह एक-दूसरे पर लगा रहे हैं, उससे साफ झलकता है कि इस पार्टी में ना कोई नियम है, ना कोई कायदा, ना कोई समझदारी और ना ही कोई राजनीतिक सूझ। फिर ऐसे नालायक हाथों में राज्य को सौंपने के बारे में कोई पंजाबी सोच भी नहीं सकता। जहां तक कांग्रेस पार्टी की बात है उसका राज देश ने भी देखा है और पंजाब ने भी। जो अब किसानों के हितैषी बनने का दम भर रहें है, जो अब दलित भाईचारे को अपनी बाहों में भरने की बात करते हैं, जब उनका राज था तब क्या घटनाएं नहीं घटी, यह हम भूले नहीं हैं। ना ही दिल्ली की दुखदाई घटनाएं भूले हैं, ना ही पंजाब के काले दिन और आज भी कांग्रेस में गुटबाजी तो शिखर पर है, जो अपने आप टुकड़ों में बंटे हों, वह सूबे को एकजुट कैसे रख पाएंगे। इसलिए ऐसे दल या उनके लीडर भाजपा पर टिप्पणी करने से पहले सौ बार सोचें। क्योंकि हमारी पार्टी अनुशासित पार्टी है, हम कतार में एकजुट होकर चलने वाले लोग हैं, हम प्रत्येक का मान-सम्मान करने वाले हैं। भाजपा के बीच में ना कोई गुटबाजी है, ना टिकटों को लंकर कोई मारा-मारी। विकास के काम जो 7 दशकों में कांग्रेस की सरकारें नहीं कर पाई है, वह काम नरेंद्र मोदी जी की अगवाई वाली सरकार ने कर दिखाया है। पंजाब में भाजपा पूरी तरह एकजुट है, एक सुर है और आगे बढऩे की सोच के साथ संगठन के रूप में आगे कदम बढ़ाने वाले लोग हैं। हमारी चिंता अमरिंदर या अरविंद केजरीवाल को करने की जरूरत नहीं है, वह अपना घर संभाले, हमें बोलने की जरूरत नहीं, हमारे तो काम ही बोलते हैं।

विजय सांपला
अध्यक्ष, भारतीय जनता पार्टी, पंजाब   

ਕੱਚ ਦੇ ਘਰਾਂ 'ਚ ਰਹਿਣ ਵਾਲੇ ਦੂਜਿਆਂ 'ਤੇ ਪੱਥਰ ਨਹੀਂ ਮਾਰਦੇ

ਕੱਚ ਦੇ ਘਰਾਂ 'ਚ ਰਹਿਣ ਵਾਲੇ ਦੂਜਿਆਂ 'ਤੇ ਪੱਥਰ ਨਹੀਂ ਮਾਰਦੇ    

'ਜਿਹੜੇ ਆਪ ਕੱਚ ਦੇ ਘਰਾਂ ਵਿਚ ਰਹਿੰਦੇ ਹੋਣ, ਫਿਰ ਉਹ ਦੂਜਿਆਂ 'ਤੇ ਪੱਥਰ ਨਹੀਂ ਮਾਰਦੇ।' ਚਾਹੇ ਗੱਲ ਆਮ ਆਦਮੀ ਪਾਰਟੀ ਦੀ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਦੀ। ਉਹਨਾਂ ਦੇ ਆਪਣੇ ਘਰ ਜੋ ਪਾਟੋ ਧਾੜ, ਖਿੱਚੋਤਾਣ ਤੇ ਸੱਤਾ ਦੀ ਲਾਲਸਾ ਹੈ, ਉਸ ਤੋਂ ਸਾਰੇ ਲੋਕ ਜਾਣੂ ਹਨ। ਜਿਹੜੀ ਪਾਰਟੀ ਆਪਣੇ ਚਾਰ ਸੰਸਦ ਮੈਂਬਰਾਂ ਨੂੰ ਹੀ ਨਾ ਸਾਂਭ ਸਕੀ ਹੋਵੇ, ਜਿਹੜੀ ਉਹਨਾਂ ਨੂੰ ਵੀ ਇਕਜੁੱਟ ਨਹੀਂ ਰੱਖ ਸਕੀ, ਉਹ ਪੂਰੇ ਪੰਜਾਬ ਨੂੰ ਨਾਲ ਲੈ ਕੇ ਕਿਵੇਂ ਤੁਰ ਸਕਦੇ ਹਨ। ਅਜੇ ਤਾਂ ਚੋਣਾਂ ਹੋਈਆਂ ਨਹੀਂ, ਪਹਿਲਾਂ ਹੀ ਆਮ ਆਦਮੀ ਪਾਰਟੀ 'ਚੋਂ ਆਏ ਦਿਨ ਲੀਡਰ ਬੁੜਕ ਬੁੜਕ ਕੇ ਬਾਹਰ ਆ ਰਹੇ ਹਨ ਤੇ ਜਿਹੋ ਜਿਹੇ ਦੋਸ਼ ਉਹ ਇਕ ਦੂਜਿਆਂ ਉਤੇ ਲਾਉਂਦੇ ਹਨ, ਉਸ ਤੋਂ ਸਾਫ ਝਲਕਦਾ ਹੈ ਕਿ ਇਸ ਪਾਰਟੀ ਵਿਚ ਨਾ ਕੋਈ ਨਿਯਮ ਹੈ, ਨਾ ਕੋਈ ਕਾਇਦਾ, ਨਾ ਕੋਈ ਸਿਆਣਪ ਤੇ ਨਾ ਹੀ ਰਾਜਨੀਤਕ ਸੂਝ। ਫਿਰ ਅਜਿਹੇ ਨਲਾਇਕ ਹੱਥਾਂ ਵਿਚ ਤਾਂ ਸੂਬੇ ਨੂੰ ਸੌਂਪਣ ਬਾਰੇ ਕੋਈ ਪੰਜਾਬੀ ਸੋਚ ਹੀ ਨਹੀਂ ਸਕਦਾ। ਜਿਥੋਂ ਤੱਕ ਕਾਂਗਰਸ ਦੀ ਗੱਲ ਹੈ ਉਸ ਦਾ ਰਾਜ ਤਾਂ ਦੇਸ਼ ਨੇ ਵੀ ਭੋਗਿਆ ਹੈ ਤੇ ਪੰਜਾਬ ਨੇ ਵੀ। ਜਿਹੜੇ ਹੁਣ ਕਿਸਾਨਾਂ ਦੇ ਰਾਖੇ ਬਣਨ ਦਾ ਦਮ ਭਰਦੇ ਹਨ, ਜਿਹੜੇ ਹੁਣ ਦਲਿਤ ਭਾਈਚਾਰੇ ਨੂੰ ਕਲਾਵੇ ਵਿਚ ਲੈਣ ਦੀਆਂ ਗੱਲਾਂ ਕਰਦੇ ਹਨ, ਜਦ ਉਹਨਾਂ ਦਾ ਰਾਜ ਸੀ ਤਦ ਕੀ ਕੁਝ ਨਹੀਂ ਵਾਪਰਿਆ, ਇਹ ਅਸੀਂ ਭੁੱਲੇ ਨਹੀਂ ਹਾਂ। ਨਾ ਦਿੱਲੀ ਦੇ ਦੁਖਾਂਤ ਭੁੱਲੇ ਹਾਂ ਤੇ ਨਾ ਪੰਜਾਬ ਦੇ ਕਾਲੇ ਦਿਨ ਅਤੇ ਅੱਜ ਵੀ ਕਾਂਗਰਸ ਵਿਚ ਤਾਂ ਗੁੱਟਬਾਜ਼ੀ ਸਿਖਰਾਂ 'ਤੇ ਹੈ ਅਤੇ ਜਿਹੜੇ ਆਪ ਟੁਕੜਿਆਂ ਵਿਚ ਵੰਡੇ ਹੋਣ, ਉਹ ਸੂਬੇ ਨੂੰ ਇਕਜੁੱਟ ਕਿਵੇਂ ਰੱਖ ਲੈਣਗੇ। ਇਸ ਲਈ ਅਜਿਹੇ ਦਲ ਜਾਂ ਇਨ੍ਹਾਂ ਦੇ ਲੀਡਰ ਭਾਜਪਾ 'ਤੇ ਟਿੱਪਣੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ। ਕਿਉਂਕਿ ਸਾਡੀ ਪਾਰਟੀ ਅਨੁਸ਼ਾਸ਼ਿਤ ਪਾਰਟੀ ਹੈ, ਅਸੀਂ ਕਤਾਰ ਵਿਚ ਤੁਰਨ ਵਾਲੇ ਸੰਗਠਤ ਲੋਕ ਹਾਂ, ਅਸੀਂ ਹਰੇਕ ਦਾ ਮਾਣ ਸਨਮਾਨ ਕਰਨ ਵਾਲੇ ਹਾਂ। ਭਾਜਪਾ ਵਿਚ ਨਾ ਕੋਈ ਗੁਟਬਾਜ਼ੀ ਹੈ, ਨਾ ਟਿਕਟਾਂ ਨੂੰ ਲੈ ਕੇ ਕੋਈ ਮਾਰੋ ਮਾਰੀ। ਵਿਕਾਸ ਦੇ ਜੋ ਕੰਮ ਪਿਛਲੇ 7 ਦਹਾਕਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਕੰਮ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਕਰ ਵਿਖਾਇਆ ਹੈ। ਪੰਜਾਬ ਵਿਚ ਭਾਜਪਾ ਪੂਰੀ ਤਰ•ਾਂ ਇਕਜੁਟ ਹੈ, ਇਕ ਸੁਰ ਹੈ ਤੇ ਅਗਾਂਹਵਧੂ ਸੋਚ ਨਾਲ ਸੰਗਠਨ ਦੇ ਰੂਪ ਵਿਚ ਅਸੀਂ ਪੈਰ ਪੁੱਟਣ ਵਾਲੇ ਲੋਕ ਹਾਂ। ਸਾਡੀ ਚਿੰਤਾ ਅਮਰਿੰਦਰ ਸਿੰਘ ਜਾਂ ਅਰਵਿੰਦ ਕੇਜਰੀਵਾਲ ਨੂੰ ਕਰਨ ਦੀ ਲੋੜ ਨਹੀਂ, ਉਹ ਆਪਣਾ ਘਰ ਸੰਭਾਲਣ, ਸਾਨੂੰ ਬੋਲਣ ਦੀ ਲੋੜ ਨਹੀਂ, ਸਾਡੇ ਤਾਂ ਕੰਮ ਹੀ ਬੋਲ ਰਹੇ ਹਨ।  

ਵਿਜੇ ਸਾਂਪਲਾ
ਪ੍ਰਧਾਨ, ਭਾਰਤੀਯ ਜਨਤਾ ਪਾਰਟੀ, ਪੰਜਾਬ

बस हो गई है कैप्टन की, तरस आ रहा है उसकी बुद्धि पर, भूल चुके हैं गांधी जी के विचार

बस हो गई है कैप्टन की, तरस आ रहा है उसकी बुद्धि पर, भूल चुके हैं गांधी जी के विचार

प्रधानमंत्री नरेंद्र मोदी की ओर से लुधियाना दौरे के दौरान चरखा कातने की निंदा करने वाले कांग्रेसी अपनी मां पार्टी की विचारधारा के मोल और महात्मा गांधी की कदर व कीमत का मज़ाक बना रहे हैं। मुझे कैप्टन अमरिंदर सिंह व उनके कुछ साथियों की बुद्धि पर तरस आ रहा है। कैप्टन के इस बयान से लगता है कि पंजाबी की यह कहावत उन पर पूरी फिट बैठती है कि उम्र हुई सत्तर ,गया बूढ़ा बहत्तर। श्री नरेंद्र मोदी के खिलाफ टिप्पणी करने वाले यह भी नहीं जानते कि चरखा कातने को पिछडनेपन की निशानी बता कर उसी विचारधारा की बेअदबी की है, जिस पर चलने का कांग्रेस लीडऱशिप दावा करती आ रही है। प्रधानमंत्री द्वारा चरखा कातने को 50 साल पिछड़ापन कह कर कैप्टन अमरिंदर सिंह ने उन हज़ारों देशभक्तों की भी बेइज़ती की है, जिन्होनें महात्मा गांधी के चरखे को त्याग और कुर्बानी का प्रतीक मानते हुए जंग-ए-आजादी में कूदे गए थे। यह बयान देश में चरखा कातकर अपने परिवार पालने वालों और खादी व कपड़ा लघु उद्योग में अपना योगदान देने वाले करोड़ों महिलाओं के साथ कड़वा मज़ाक है। प्रधानमंत्री की ओर से चरखा कातने का अर्थ कैप्टन अमरिंदर सिंह की बूढ़ी सोच को समझ नहीं आ सकता क्योंकि वह महात्मा गांधी की विचारधारा को छिक्के पर टांग चुके हैं। असल में प्रधानमंत्री ने चरखा कातकर देश को विकास के साथ-साथ अपने जड़ों के साथ जोडक़र छोटे-छोटे पुरातन हथकरघा कार्य की शान को फिर से बहाल किया है। जिसका मकसद कतार में खड़े आखिरी व्यक्ति को देश की तरक्की में भागीदार बनाना है, जिसको कांग्रेसी सरकारों ने आज़ादी के बाद आंखों से दूर कर रखा है।   

ਬੱਸ ਹੋ ਗਈ ਹੈ ਕੈਪਟਨ ਦੀ, ਤਰਸ ਆ ਰਿਹਾ ਹੈ ਉਸ ਦੀ ਬੁੱਧੀ ਉਤੇ, ਭੁੱਲ ਚੁੱਕੇ ਹਨ ਗਾਂਧੀ ਜੀ ਦੇ ਵਿਚਾਰ

ਬੱਸ ਹੋ ਗਈ ਹੈ ਕੈਪਟਨ ਦੀ, ਤਰਸ ਆ ਰਿਹਾ ਹੈ ਉਸ ਦੀ ਬੁੱਧੀ ਉਤੇ, ਭੁੱਲ ਚੁੱਕੇ ਹਨ ਗਾਂਧੀ ਜੀ  ਦੇ ਵਿਚਾਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਲੁਧਿਆਣਾ ਦੌਰੇ ਮੌਕੇ ਚਰਖਾ ਕੱਤਣ ਦੀ ਨਿਖੇਧੀ ਕਰਨ ਵਾਲੇ ਕਾਂਗਰਸੀ ਆਪਣੀ ਮਾਂ ਪਾਰਟੀ ਦੀ ਵਿਚਾਰਧਾਰਾ ਦੇ ਮੁੱਲ ਅਤੇ ਮਹਾਤਮਾ ਗਾਂਧੀ ਦੀਆਂ ਕਦਰਾਂ ਕੀਮਤਾਂ ਦਾ ਮਜਾਕ ਉੜਾ ਰਹੇ ਹਨ। ਮੈਨੂੰ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਕੁੱਝ ਸਾਥੀਆਂ ਦੀ ਬੁੱਧੀ ਉਤੇ ਤਰਸ ਆ ਰਿਹਾ ਹੈ। ਕੈਪਟਨ ਦੇ ਇਸ ਬਿਆਨ ਤੋਂ ਲੱਗਦਾ ਹੈ ਕਿ ਉਸ ਉਤੇ ਪੰਜਾਬੀ ਦਾ ਇਹ ਅਖਾਣ ਪੂਰਾ ਢੁੱਕਦਾ ਹੈ 'ਅਖੇ ਉਮਰ ਹੋਈ ਸੱਤਰ ਗਿਆ ਬੁੜਾ ਬਹੱਤਰ'। ਸ਼੍ਰੀ ਮੋਦੀ ਖਿਲਾਫ ਟਿੱਪਣੀ ਕਰਨ ਵਾਲੇ ਇਹ ਵੀ ਨਹੀਂ ਜਾਣਦੇ ਕਿ ਚਰਖਾ ਕੱਤਣ ਨੂੰ ਪਿੱਛੜੇਪਣ ਦੀ ਨਿਸ਼ਾਨੀ ਦੱਸਕੇ ਇਨ ਨੇ ਉਸੇ ਵਿਚਾਰਧਾਰਾ ਦੀ ਬੇਅਦਬੀ ਕੀਤੀ ਹੈ, ਜਿਸ ਉਤੇ ਚੱਲਣ ਦਾ ਕਾਂਗਰਸ ਲੀਡਰਸ਼ਿਪ ਦਾਅਵਾ ਕਰਦੀ ਹੈ। ਪ੍ਰਧਾਨ ਮੰਤਰੀ ਵਲੋਂ ਚਰਖਾ ਕੱਤਣ ਨੂੰ 50 ਸਾਲ ਪਿਛੜਾ ਕਹਿਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਹਜ਼ਾਰਾਂ ਦੇਸ਼ ਭਗਤਾਂ ਦੀ ਵੀ ਬੇਇਜੱਤੀ ਕੀਤੀ ਹੈ, ਜਿਨ੍ਹਾਂ ਮਹਾਤਮਾ ਗਾਂਧੀ ਦੇ ਚਰਖੇ ਨੂੰ ਤਿਆਗ ਅਤੇ ਕੁਰਬਾਨੀ ਦਾ ਪ੍ਰਤੀਕ ਮੰਨਕੇ ਜੰਗ-ਏ-ਆਜ਼ਾਦੀ ਦੇ ਮੈਦਾਨ ਵਿਚ ਕੁੱਦੇ ਸਨ। ਇਹ ਬਿਆਨ ਦੇਸ਼ ਵਿਚ ਚਰਖਾ ਕੱਤ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀਆਂ ਅਤੇ ਖਾਦੀ ਉਦਯੋਗ ਤੇ ਕਪੜਾ ਸਨਅਤ ਵਿਚ ਆਪਣਾ ਯੋਗਦਾਨ ਦੇਣ ਵਾਲੀਆਂ ਕਰੋੜਾਂ ਬੀਬੀਆਂ ਨਾਲ ਵੀ ਕੋਝਾ ਮਜ਼ਾਕ ਹੈ। ਪ੍ਰਧਾਨ ਮੰਤਰੀ ਵਲੋਂ ਚਰਖਾ ਕੱਤਣ ਦਾ ਅਰਥ ਕੈਪਟਨ ਸਾਹਿਬ ਦੀ ਬੁੱਢੀ ਸੋਚ ਨੂੰ ਸਮਝ ਨਹੀਂ ਆ ਸਕਦਾ, ਕਿਉਂਕਿ ਉਹ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਛਿੱਕੇ ਟੰਗ ਚੁੱਕੇ ਹਨ। ਅਸਲ ਵਿਚ ਪ੍ਰਧਾਨ ਮੰਤਰੀ ਨੇ ਚਰਖਾ ਕੱਤਕੇ ਦੇਸ਼ ਨੂੰ ਵਿਕਾਸ ਦੇ ਨਾਲ-ਨਾਲ ਆਪਣੀਆਂ ਜੜ੍ਹਾਂ  ਨਾਲ ਜੁੜ ਕੇ ਰਹਿਣ ਅਤੇ ਛੋਟੇ-ਛੋਟੇ ਰਿਵਾਇਤੀ ਟਿੱਪਿਆਂ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਹੈ। ਇਸਦਾ ਮਕਸਦ ਕਤਾਰ ਵਿਚ ਖੜੇ ਆਖਿਰੀ ਵਿਅਕਤੀ ਨੂੰ ਦੇਸ਼ ਦੀ ਤਰੱਕੀ ਵਿਚ ਭਾਈਵਾਲ ਬਣਾਉਣਾ ਹੈ, ਜਿਸ ਨੂੰ ਕਾਂਗਰਸੀ ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ ਅੱਖੋ-ਪਰੋਖੇ ਕਰੀ ਰਖਿਆ ਹੈ।


ਵਿਜੇ ਸਾਂਪਲਾ
ਪ੍ਰਧਾਨ, ਭਾਰਤੀਯ ਜਨਤਾ ਪਾਰਟੀ ਪੰਜਾਬ।

Thursday, October 20, 2016

किराए के मालिक (पीके) के इशारे पर काम करने वाला रणनीतिकार (सर्कस का शेर) है अमरिंदर सिंह हवाबाजों (झूठों का) का नेता है केजरीवाल

किराए के मालिक (पीके) के इशारे पर काम करने वाला रणनीतिकार (सर्कस का शेर) है अमरिंदर सिंह
हवाबाजों (झूठों का) का नेता है केजरीवाल


किसानों के सिर चढ़े कर्जे पर कांग्रेस की राजनीति को पंजाब के लोग भलिभांति समझते हैं, इसलिए कैप्टन अमरिंदर सिंह के किराए केमालिक के दिए नारे अब किसानों को गुमराह नहीं कर सकते तथा पंजाब के लोगों का कांग्रेस पर भरोसा नहीं रहा।
आजादी के बाद 70 वर्षों में से 6 दशक देश पर राज करने वाली कांग्रेस पार्टी की नीतियां ही किसान की मौजूदा हालत के लिए जिम्मेदार हैं। पंजाब के किसान आज तक यह बात नहीं भूले कि 2008 में जब मनमोहन सिंह सरकार द्वारा 70 हजार करोड़ रुपए कर्जा माफी के लिए देश को दिए गए थे, तो अमरिंदर सिंह तथा पंजाब की समूची कांग्रेस लीडरशिप राज्य के किसानों को एक फूटी कौड़ी भी नहीं दिला सक थी। कांग्रेस की जन विरोधी नीतियों के कारण किसान जिस हालत में पहुंच चुकी है, उस बद्दतर हालात को खत्म करने के लिए किसानों को जो भी मदद दी जाए, वह थोड़ी है। इसलिए जब कांग्रेस या आम आदमी पार्टी पंजाब के किसानों का कर्जा माफ करने के वायदे करते हैं, तोउस पर किसी को कोई एतराज नहीं हो सकता, पर असल में एक शक कैप्टन तथा केजरीवाल की मंशा पर है, क्योंकि किसान जिस तरह के कर्जे के जाल में फंसे हुए हैं, उनका एक बार कर्जा माफ करने से छुटकारा नहीं होने वाला। कर्जा माफ करने से हालात नहीं बदलेंगे। हम देख ही चुके हैं कि जिन किसानों का यू.पी.ए. सरकार ने कर्जा माफ किया था, उन इलाकों में एक साल बाद ही खुदकुशियां दोबारा होने लग पड़ी हैं। वहीं अब किसान खुदकुशियों की दर उतनी ही है, जितनी कर्जा माफी से पहले थी।
किसानी संकट का हल एक ठोस तथा दूरदर्शी पालिसी से होना है, जिस पर केन्द्र की नरेन्द्र मोदी जी की अगुवाई वाली सरकार लगातार काम कर रही है। मौजूदा सरकार द्वारा वर्ष 2016-17 के बजट में खेतीबाड़ी सेक्टर के लिए 35984 करोड़ रुपए दिए गए हैं तथा आजादी के बाद किसी केन्द्र सरकार द्वारा खेती के लिए दिया जाने वाला यह सबसे बड़ा बजट है। केन्द्र सरकार द्वारा फसल बीमा योजना, ङ्क्षसचाई सुविधा को बेहतर बनाने जैसे वकारी प्रोग्रामों से किसानों की आमदन, स्त्रोत बढ़ाए जाने का लक्ष्य तय किया गया है। किसानों को ऐसी खेती करने के लिए बढिय़ा माहौल बनाया जा रहा है, जिससे रसायनिक खादों पर खर्च को घटाया जा सके तथा किसान की आमदन यकीनी बन सके। केन्द्र सरकार द्वारा किसान पक्षीय कार्यों के नतीजे जल्द ही लोगों के सामने आने शुरू हो जाएंगे, इसलिए कैप्टन अमरेन्द्र ङ्क्षसह किराए पर लाए रणनीतिकारों तथा केजरीवाल की हवाबाजी में छोड़े जाने वाले बयानों की सियासत करके किसानों की भावनाओं से खिलवाड़ न करें। 

Wednesday, October 19, 2016

ਅੰਮਰਿਦਰ ਤੇ ਅਰਵਿੰਦ ਇਕੋ ਥਾਲੀ ਦੇ ਚੱਠੇ ਬੰਟੇ

-ਕਿਰਾਏ ਦੇ ਮਾਲਿਕ ( ਪੀਕੇ ) ਦੇ  ਮੁਤਹਿਦ ਕੰਮ ਕਰਣ ਵਾਲਾ ਰਣਨੀਤੀਕਾਰ ( ਸਰਕੱਸ ਦਾ ਸ਼ੇਰ) ਹੈ ਅੰਮਰਿੰਦਰ ਸਿੰਘ
-ਹਵਾਬਾਜ਼ਾਂ ( ਝੂਠਿਆਂ ਦਾ ) ਦਾ ਨੇਤਾ ਹੈ ਕੇਜਰੀਵਾਲ


ਕਿਸਾਨੀ ਕਰਜ਼ੇ ਉੇਤੇ ਕਾਂਗਰਸ ਦੀ ਸਿਆਸਤ ਨੂੰ ਪੰਜਾਬ ਦੇ ਲੋਕ ਚੰਗੀ ਤਰਾਂ ਸਮਝਦੇ ਹਨ, ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਕਿਰਾਏ ਦੇ ਮਾਲਿਕ ਦੇ ਇਸ਼ਾਰੇ ਤੇ ਦਿੱਤੇ ਨਾਅਰੇ ਹੁਣ ਕਿਸਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਅਤੇ ਪੰਜਾਬ ਦੇ ਲੋਕਾਂ ਦਾ ਕਾਂਗਰਸ ਉਤੇ ਭਰੋਸਾ ਨਹੀਂ ਰਿਹਾ ।
ਆਜ਼ਾਦੀ ਤੋਂ ਬਾਅਦ 70 ਸਾਲਾਂ ਵਿਚੋਂ 6 ਦਹਾਕੇ ਮੁਲਕ 'ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਹੀ ਕਿਸਾਨੀ ਦੀ ਮੌਜੂਦਾ ਹਾਲਤ ਲਈ ਜਿੰਮੇਵਾਰ ਹਨ। ਪੰਜਾਬ ਦੇ ਕਿਸਾਨ ਅੱਜ ਤੱਕ ਇਹ ਗੱਲ ਨਹੀਂ ਭੁੱਲੇ ਕਿ 2008 ਵਿਚ ਜਦੋਂ ਮਨਮੋਹਨ ਸਿੰਘ ਸਰਕਾਰ ਵਲੋਂ 70 ਹਜ਼ਾਰ ਕਰੋੜ ਰੁਪਏ ਕਰਜ਼ਾ ਮੁਆਫ਼ੀ ਲਈ ਦੇਸ਼ ਨੂੰ ਦਿੱਤੇ ਗਏ ਸਨ, ਤਾਂ ਅਮਰਿੰਦਰ ਸਿੰਘ ਤੇ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਸੂਬੇ ਦੇ ਕਿਸਾਨਾਂ ਨੂੰ ਇਕ ਧੇਲਾ ਵੀ ਨਹੀਂ ਦੁਵਾ ਸਕੇ ਸਨ। ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨ ਜਿਸ ਹਾਲਤ ਵਿਚ ਪਹੁੰਚ ਚੁੱਕੀ ਹੈ, ਉਸ ਬੱਦਤਰ ਹਾਲਾਤ ਨੂੰ ਖਤਮ ਕਰਨ ਦੇ ਲਈ ਕਿਸਾਨਾਂ ਨੂੰ ਜੋ ਵੀ ਮੱਦਦ ਦਿੱਤੀ ਜਾਵੇ, ਉਹ ਥੋੜੀ ਹੈ। ਇਸ ਲਈ ਜਦੋਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਕਰਦੇ ਹਨ, ਤਾਂ ਉਸ ਉਤੇ ਕਿਸੇ ਨੂੰ ਵਿਸ਼ਵਾਸ਼ ਨਹੀਂ ਹੋ ਸਕਦਾ, ਪਰ ਅਸਲ ਵਿਚ ਸ਼ੱਕ ਕੈਪਟਨ ਤੇ ਕੇਜ਼ਰੀਵਾਲ ਦੀ ਮਨਸ਼ਾ ਉਤੇ ਹੈ, ਕਿਉਂਕਿ ਕਿਸਾਨ ਜਿਸ ਤਰਾਂ  ਦੇ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ, ਉਨ੍ਹਾਂ ਦਾ ਇਕ ਵਾਰ ਕਰਜ਼ਾ ਮੁਆਫ਼ ਕਰਨ ਨਾਲ ਛੁਟਕਾਰਾ ਨਹੀਂ ਹੋਣ ਵਾਲਾ। ਕਰਜ਼ਾ ਮੁਆਫ਼ ਕਰਨ ਨਾਲ ਹਾਲਾਤ ਨਹੀਂ ਬਦਲਣੇ। ਅਸੀਂ ਦੇਖ ਹੀ ਚੁੱਕੇ ਹਾਂ ਕਿ ਜਿਨ੍ਹਾਂ ਕਿਸਾਨਾਂ ਦਾ ਯੂ.ਪੀ.ਏ. ਸਰਕਾਰ ਨੇ ਕਰਜ਼ਾ ਮੁਆਫ਼ ਕੀਤਾ ਸੀ, ਉਨ੍ਹਾਂ ਇਲਾਕਿਆਂ ਵਿਚ ਇਕ ਸਾਲ ਬਾਅਦ ਹੀ ਖੁਦਕੁਸ਼ੀਆਂ ਦੁਬਾਰਾ ਹੋਣ ਲੱਗ ਪਈਆਂ ਹਨ। ਉਥੇ ਹੁਣ ਕਿਸਾਨ ਖੁਦਕੁਸ਼ੀਆਂ ਦੀ ਦਰ ਉਨ੍ਹੀ ਹੀ ਹੈ, ਜਿਨ੍ਹਾ ਕਰਜ਼ਾ ਮੁਆਫੀ ਤੋਂ ਪਹਿਲਾਂ ਸੀ।
ਕਿਸਾਨੀ ਸੰਕਟ ਦਾ ਹੱਲ ਇਕ ਠੋਸ ਤੇ ਦੁਰਦਰਸ਼ੀ ਪਾਲਿਸੀ ਨਾਲ ਹੋਣਾ ਹੈ, ਜਿਸ ਉਤੇ ਕੇਂਦਰ ਦੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਮੌਜੂਦਾ ਕੇਂਦਰ ਸਰਕਾਰ ਵਲੋਂ ਸਾਲ 2016-17 ਦੇ ਬੱਜਟ ਵਿਚ ਖੇਤੀਬਾੜੀ ਸੈਕਟਰ ਲਈ 35984 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਆਜ਼ਾਦੀ ਤੋਂ ਬਾਅਦ ਕਿਸੇ ਕੇਂਦਰ ਸਰਕਾਰ ਵਲੋਂ ਖੇਤੀ ਲਈ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਬੱਜਟ ਹੈ। ਕੇਂਦਰ ਸਰਕਾਰ ਵਲੋਂ ਫਸਲੀ ਬੀਮਾ ਯੋਜਨਾ, ਸਿੰਚਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਵਰਗੇ ਵੱਕਾਰੀ ਪ੍ਰੋਗਰਾਮਾਂ ਨਾਲ ਕਿਸਾਨਾਂ ਦੀ ਆਮਦਨ, ਸਰੋਤ ਵਧਾਏ ਜਾਣ ਦਾ ਟੀਚਾ ਮਿਥਿਆ ਗਿਆ ਹੈ। ਕਿਸਾਨਾਂ ਨੂੰ ਅਜਿਹੀ ਖੇਤੀ ਕਰਨ ਦੇ ਲਈ ਸੁਖਾਵਾਂ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਰਸਾਇਣਕ ਖਾਦਾਂ ਉਤੇ ਖਰਚ ਨੂੰ ਘਟਾਇਆ ਜਾ ਸਕੇ ਅਤੇ ਕਿਸਾਨ ਦੀ ਆਮਦਨ ਯਕੀਨੀ ਬਣ ਸਕੇ। ਕੇਂਦਰ ਸਰਕਾਰ ਵਲੋਂ ਕਿਸਾਨ ਪੱਖੀ ਕੰਮਾਂ ਦੇ ਨਤੀਜੇ ਜਲਦੀ ਹੀ ਲੋਕਾਂ ਮੂਹਰੇ ਆਉਣੇ ਸ਼ੁਰੂ ਹੋ ਜਾਣਗੇਂ, ਇਸ ਲਈ ਕੈਪਟਨ ਅਮਰਿੰਦਰ ਸਿੰਘ ਕਿਰਾਏ 'ਤੇ ਲਿਆਏ ਰਣਨੀਤੀਕਾਰਾਂ ਤੇ ਕੇਜਰੀਵਾਲ ਦੀ ਹਵਾਵਾਜੀ ਵਿਚ ਛੱਡੇ ਜਾਣ ਵਾਲੇ ਬਿਆਨਾ ਦੀ ਸਿਆਸਤ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ।



ਪ੍ਰਧਾਨਮੰਤਰੀ ਨੇ ਹੀ ਦਲਿਤ ਸਮਾਜ ਦਾ ਦਰਦ ਸਮਝਿਆ


" ਪ੍ਰਧਾਨਮੰਤਰੀ ਨੇ ਹੀ ਦਲਿਤ ਸਮਾਜ ਦਾ ਦਰਦ ਸਮਝਿਆ"
ਪੰਜਾਬ ਵਿਚ ਪਿਛਲੇ ਦਿਨਾਂ ਵਿਚ ਵਾਪਰੀਆਂ ਦਲਿਤ ਭਾਈਚਾਰੇ ਤੇ ਹਮਲੇ ਦੀਆਂ ਕੁਝ ਘਟਨਾਵਾਂ ਦੀ ਜਿਵੇਂ ਮੈਂ ਪਹਿਲਾਂ ਹੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰ ਚੁੱਕਾ ਹਾਂ ਅਤੇ ਕਾਨੂੰਨ ਵੀ ਫੁਰਤੀ ਨਾਲ ਆਪਣਾ ਕੰਮ ਕਰ ਰਿਹਾ ਹੈ, ਮੈਨੂੰ ਇਸ ਗੱਲੋਂ ਸਕੂਨ ਮਿਲਿਆ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਦਲਿਤ ਭਾਈਚਾਰੇ ਦੀ ਪੀੜ ਨੂੰ ਮਹਿਸੂਸ ਕਰਦਿਆਂ ਸਾਡਾ ਦਰਦ ਵੰਡਾਇਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਲੁਧਿਆਣਾ ਵਿਚ ਸਨਅਤਕਾਰਾਂ ਦੇ ਸਮਾਗਮ ਵਿਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਪੰਜਾਬ ਆਏ। ਇਸ ਮੌਕੇ ਜਿੱਥੇ ਉਹਨਾਂ ਨੇ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਕੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ, ਉਥੇ ਉਨ੍ਹਾਂ ਸਾਫ ਕਰ ਦਿੱਤਾ ਕਿ ਦਲਿਤ ਭਾਈਚਾਰੇ ਨਾਲ ਕਿਤੇ ਵੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਮੋਦੀ ਨੇ ਆਪਣੇ ਦਿਲ ਦੀ ਗੱਲ ਵੀ ਸਾਂਝੀ ਕੀਤੀ ਕਿ ਅਜਿਹੀਆਂ ਘਟਨਾਵਾਂ ਮੈਨੂੰ ਦੁੱਖ ਪਹੁੰਚਾਉਂਦੀਆਂ ਹਨ। ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਨੇ ਦਲਿਤ ਭਾਈਚਾਰੇ ਦੀ ਬਾਂਹ ਫੜਦਿਆਂ ਕਿਹਾ ਕਿ ਅੱਜ ਇਸ ਤੰਗਦਿਲੀ ਵਾਲੀ ਸੋਚ 'ਚੋਂ ਉਪਰ ਉਠਣ ਦਾ ਵਕਤ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦਲਿਤ ਭਾਈਚਾਰੇ ਨੂੰ ਗਲ ਲਾਉਂਦਿਆਂ ਕਿਹਾ ਕਿ ਇਸ ਧਰਤੀ 'ਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ ਸੀ ਕਿ 'ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ', ਤਾਂ ਫਿਰ ਅਸੀਂ ਕੌਣ ਹੁੰਦੇ ਹਾਂ ਵਿਤਕਰਾ ਕਰਨ ਵਾਲੇ। ਪ੍ਰਧਾਨ ਮੰਤਰੀ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਚਲੋ ਉਠੋ ਮੇਰੇ ਨਾਲ ਤੁਰੋ ਹੁਣ ਤੁਸੀਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣੋ। ਇਸੇ ਸੋਚ ਨਾਲ ਨਰੇਂਦਰ ਮੋਦੀ ਜੀ ਨੇ ਐਸਸੀ/ਐਸਟੀ ਹੱਬ ਅਤੇ ਜ਼ੀਰੋ ਡਿਫੈਕਟ ਜ਼ੀਰੋ ਇਫੈਕਟ ਸਕੀਮਾਂ ਦੀ ਸ਼ੁਰੂਆਤ ਕੀਤੀ। ਇਹ ਉਹ ਸਕੀਮਾਂ ਹਨ, ਜਿਨ੍ਹਾਂ ਨਾਲ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨੂੰ ਆਰਥਿਕ ਮਜ਼ਬੂਤੀ ਮਿਲੇਗੀ, ਉਹ ਆਤਮ ਨਿਰਭਰ ਬਣਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਸੋਚ ਇਹੋ ਹੈ ਕਿ ਮੇਰੇ ਪੰਜਾਬ ਦਾ... ਮੇਰੇ ਦੇਸ਼ ਦਾ ਦਲਿਤ ਭਾਈਚਾਰਾ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਵੇ ਅਤੇ ਸਮਾਜਿਕ ਤੌਰ ਤੇ ਵੀ ਮਜ਼ਬੂਤ ਹੋਵੇ। ਮੈਂ ਸਮੂਹ ਪੰਜਾਬੀਆਂ ਵਲੋਂ ਤੇ ਸਮੂਹ ਦਲਿਤ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਸਾਡੇ ਦਰਦ ਨੂੰ ਮਹਿਸੂਸ ਕੀਤਾ ਤੇ ਵੰਡਾਇਆ ਵੀ, ਸਾਡੇ ਨਾਲ ਮੋਹ ਵੀ ਜਤਾਇਆ ਤੇ ਸਾਨੂੰ ਆਪਣੇ ਗਲਨਾਲ ਵੀ ਲਗਾਇਆ। ਸਮੁੱਚਾ ਐਸ ਸੀ / ਐਸ ਟੀ ਵਰਗ ਹਮੇਸ਼ਾ ਪ੍ਰਧਾਨ ਮੰਤਰੀ ਜੀ ਦਾ ਰਿਣੀ ਰਹੇਗਾ।

ਵਿਜੇ ਸਾਂਪਲਾ
ਪ੍ਰਧਾਨ, ਭਾਰਤੀਯ ਜਨਤਾ ਪਾਰਟੀ
ਪੰਜਾਬ।

Tuesday, October 18, 2016

प्रधान मंत्री श्री नरेन्द्र मोदी जी ने डा. अंबेदकर की सोच पर दिया पहरा

प्रधान मंत्री श्री नरेन्द्र मोदी जी ने डा. अंबेदकर की सोच पर दिया पहरा 
लुधियाना: एस.टी.-एस.सी. हब:
प्रधानमंत्री श्री नरेन्द्र मोदी ने लुधियाना में एस.टी.-एस.सी. हब की शुरूआत करके डा. अंबेदकर सोच ‘एस.सी. वर्ग के लोगों को सहुलियत नहीं रोजगार दें’ पर पहरा देते हुए सकारात्मक सोच का तथा पंजाब का सम्मान बढ़ाया है। पिछले बजट में ऐलान किए गए इस प्रोग्राम के शुरू होने से जहां पिछड़े तथा जनजाति वर्ग के युवा जो नौकरियों की तलाश छोडक़र कारोबार की तमन्ना रखते हैं, उनके लिए एक मंच तैयार किया जा सकेगा, जो नौकरी मांगते थे अब उनको ‘नौकरी मांगने की बजाए अब नौकरी देने वाले बनाना हैं’। जहां वह स्वयं तरक्की करेगा, वहीं देश की आर्थिक तरक्की में यह वर्ग भी हिस्सेदार बन सकेगा। सूक्षम, लघू तथा मध्य उद्योग मंत्रालय द्वारा शुरू की गई यह हब देश के कारोबारी तथा अर्थ क्षेत्र में नया इतिहास रचेगी। इस प्रोग्राम की खास बात यह है कि केन्द्र सरकार पिछड़े तथा जनजाति वर्ग में से कारोबारी ही तैयार नहीं करेगी, बल्कि इस बात को यकीनी बनाया जा रहा है कि इन कारोबारियों द्वारा तैयार माल की मार्किटिंग का प्रबंध भी हो। इसलिए कार्पोरेट को 4 फीसदी माल इनसे खरीद के लिए पाबंद किया गया है। पंजाब एक ऐसा राज्य है जहां दलित भाईचारे की आबादी प्रतिशतता भारत में सबसे अधिक है। इसलिए यह हब पंजाब में दलित सशक्तिकरण की तरफ इंकलाबी कदम साबित होगा। जीरो डिफैक्ट तथा जीरो इफेक्ट प्रोग्राम की आज हुई रस्मी शुरूआत से पैदावारी सेक्टर को बड़ा प्रोत्साहन मिलेगा तथा भारतीय कारोबारी गलोबल मार्कीट मे मेक इन इंडिया को भी पहचान दे सकेंगे। मैं प्रधानमंत्री श्री नरेन्द्र मोदी तथा केन्द्रीय मंत्री कलराज मिश्र का तहदिल से धन्यवादी हूं, जिन्होंने इस कार्य की शुरूआत के लिए पंजाब की धरती का चुनाव किया है। इससे दलित समाज की तरक्की को भी नया राह तथा नई मंजिल मिलेगी। 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਡਾ. ਅੰਬੇਡਕਰ ਜੀ ਦੀ ਸੋਚ ਤੇ ਦਿੱਤਾ ਪਹਿਰਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਜੀ ਨੇ ਡਾ. ਅੰਬੇਡਕਰ ਜੀ ਦੀ ਸੋਚ ਤੇ ਦਿੱਤਾ ਪਹਿਰਾ
ਲੁਧਿਆਣਾ : ਐੱਸਟੀ- ਐੱਸਸੀ ਹੱਬ : ਦਲਿਤ ਸੱਸ਼ਕਤੀਕਰਨ ਵੱਲ ਇਨਕਲਾਬੀ ਕਦਮ।
--
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੁਧਿਆਣਾ ਵਿੱਚ ਐੱਸ ਟੀ- ਐੱਸ ਸੀ ਹੱਬ ਦਾ ਆਰੰਭ ਕਰਕੇ ਡਾ. ਅੰਬੇਡਕਰ ਸੋਚ " ਐਸੀ ਵਰਗ ਦੇ ਲੋਕਾਂ ਨੂੰ ਸਹੂਲਤਾਂ ਨਹੀ ਰੋਜ਼ਗਾਰ ਦਿਓ" ਤੇ ਪਹਿਰਾ ਦੰਦਿਆਂ ਉਸਾਰੂ ਸੋਚ ਦਾ ਅਤੇ ਪੰਜਾਬ ਦਾ ਮਾਣ ਵਧਾਇਆ ਹੈ| ਪਿਛਲੇ ਬਜਟ ਵਿੱਚ ਐਲਾਨੇ ਗਏ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਜਿੱਥੇ ਪੱਛੜੇ ਅਤੇ ਪੱਟੀਦਰਜ ਵਰਗ ਦੇ ਨੌਜਵਾਨ ਜਿਹੜੇ  ਨੌਕਰੀਆਂ ਦੀ ਝਾਕ ਛੱਡ ਕੇ ਕਾਰੋਬਾਰੀ ਦੀ ਤਮੰਨਾ ਰੱਖਦੇ ਹਨ, ਉਨ੍ਹਾਂ ਲਈ ਇੱਕ ਮੰਚ ਤਿਆਰ ਕੀਤਾ ਜਾ ਸਕੇਗਾ, ਜੋ ਨੌਕਰੀ ਮੰਗਦੇ ਸੀ ਹੁਣ ਉਨਾਂ ਨੰੂ "ਨੌਕਰੀ ਮੰਗਣ ਦੀ ਬਜਾਏ ਹੁਣ ਨੌਕਰੀ ਦੇਣ ਵਾਲੇ ਬਣਾਉਣੇ ਹਨ" । ਜਿੱਥੇ ਉਹ ਆਪ ਤਰੱਕੀ ਕਰੇਗਾ ਉੱਥੇ ਦੇਸ ਦੀ ਆਰਥਿਕ ਤਰੱਕੀ ਵਿੱਚ ਇਹ ਵਰਗ ਵੀ ਭਾਈਵਾਲੀ ਕਰ ਸਕੇਗਾ| ਸੂਖਮ, ਲਘੁ ਅਤੇ ਮੱਧ ਉਦਯੋਗ ਮੰਤਰਾਲੇ ਵਲੋਂ ਸੁਰੂ ਕੀਤੀ ਗਈ ਇਹ ਹੱਬ ਦੇਸ ਦੇ ਕਾਰੋਬਾਰੀ ਅਤੇ ਅਰਥ ਖੇਤਰ ਚ ਨਵਾਂ ਇਤਿਹਾਸ ਸਿਰਜੇਗੀ| ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਪੱਛੜੇ ਅਤੇ ਪੱਟੀਦਰਜ ਵਰਗ ਵਿੱਚੋਂ ਕਾਰੋਬਾਰੀ ਹੀ ਤਿਆਰ ਨਹੀਂ ਕਰੇਗੀ ਬਲਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਕਿ ਇਨ੍ਹਾਂ ਕਾਰੋਬਾਰੀਆਂ ਵਲੋਂ ਤਿਆਰ ਮਾਲ ਦੀ ਮਾਰਕੀਟਿੰਗ ਦਾ ਪ੍ਰਬੰਧ ਵੀ ਹੋਵੇ| ਇਸ ਲਈ ਕਾਰਪੋਰੇਟ ਨੂੰ 4 ਫੀਸਦੀ ਮਾਲ ਇਨ੍ਹਾਂ ਤੋਂ ਖਰੀਦ ਲਈ ਪਾਬੰਦ ਕੀਤਾ ਗਿਆ ਹੈ| ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਦਲਿਤ ਭਾਈਚਾਰੇ ਦੀ ਆਬਾਦੀ ਪ੍ਰਤੀਸ਼ਤਤਾ  ਭਾਰਤ ਵਿੱਚ ਸਭ ਤੋਂ ਵੱਧ ਹੈ| ਇਸ ਲਈ ਇਹ ਹੱਬ ਪੰਜਾਬ ਵਿੱਚ ਦਲਿਤ ਸਸਕਤੀਕਰਨ ਵੱਲ ਇਨਕਲਾਬੀ ਕਦਮ ਸਾਬਿਤ ਹੋਏਗਾ| ਜੀਰੋ ਡਿਫੈਕਟ ਅਤੇ ਜੀਰੋ ਇਫੈਕਟ ਪ੍ਰੋਗਰਾਮ ਦੀ ਅੱਜ ਹੋਈ ਰਸਮੀ ਸੁਰੂਆਤ ਨਾਲ ਪੈਦਾਵਾਰੀ ਸੈਕਟਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਭਾਰਤੀ ਕਾਰੋਬਾਰੀ ਗਲੋਬਲ ਮਾਰੀਕਟ ਵਿੱਚ ਮੇਕ ਇੰਨ ਇੰਡਿਆ ਨੂੰ ਨਵੀਂ ਪਛਾਣ ਦੇ ਸਕਣਗੇ| ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਸ਼੍ਰੀ ਕਲਰਾਜ ਮਿਸ਼ਰ  ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਇਸ ਕਾਰਜ ਦੀ ਸ਼ੁਰੂਆਤ ਲਈ ਪੰਜਾਬ ਦੀ ਧਰਤੀ ਦੀ ਚੋਣ ਕੀਤੀ ਹੈ| ਇਸ ਨਾਲ ਦਲਿਤ ਸਮਾਜ ਦੀ ਤਰੱਕੀ ਨਵਾਂ ਰਾਹ ਤੇ ਨਵੀਂ ਮੰਜ਼ਲ ਮਿਲੇਗੀ।

Monday, October 17, 2016

"ਬੱਲੇ ਓ ਕਾਂਗਰਸੀਓ, ਧਰਨਾ ਲਾਉਣ ਵੀ ਆਏ ਤਾਂ ਆਪਣੇ ਹੀ ਮੁਫ਼ਾਦ ਖਾਤਰ"

ਬੱਲੇ ਓ ਕਾਂਗਰਸੀਓ, ਧਰਨਾ ਲਾਉਣ ਵੀ ਆਏ ਤਾਂ ਆਪਣੇ ਹੀ  ਮੁਫ਼ਾਦ ਖਾਤਰ

ਕਾਂਗਰਸ ਪਾਰਟੀ ਦਾ ਤਾਂ ਨਾਂ ਵੀ ਲੈਣ ਨੂੰ ਲੋਕਾਂ ਦਾ ਜੀਅ ਨਹੀਂ ਕਰਦਾ। ਏਨੀ ਸੌੜੀ ਸੋਚ, ਏਨੇ ਸਵਾਰਥ ਦੀ ਹੱਦ ਤੱਕ ਦੀ ਪਹੁੰਚ ਮੈਂ ਕਿਸੇ ਹੋਰ ਪਾਰਟੀ ਦੇ ਲੀਡਰਾਂ ਵਿਚ ਨਹੀਂ ਵੇਖੀ, ਜਿੰਨੀ ਕਾਂਗਰਸੀਆਂ ਵਿਚ ਹੈ। ਲੰਘੀਆਂ ਦੋ ਰਾਤਾਂ ਪੰਜਾਬ ਕਾਂਗਰਸੀਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਮੂਹਰੇ ਗੁਜ਼ਾਰ ਕੇ ਚੰਗਾ ਡਰਾਮਾ ਕੀਤਾ। ਡਰਾਮਾ ਮੈਂ ਇਸ ਨੂੰ ਇਸ ਲਈ ਆਖ ਰਿਹਾ ਹਾਂ ਕਿ ਇਹ ਲੋਕ ਮੁੱਖ ਮੰਤਰੀ ਸਾਹਬ ਦੇ ਘਰ ਮੂਹਰੇ ਪੰਜਾਬ ਦੀਆਂ ਕੋਈ ਮੰਗਾਂ ਲੈ ਕੇ ਨਹੀਂ ਪਹੁੰਚੇ ਸਨ, ਪੰਜਾਬ ਦੇ ਕੋਈ ਮਸਲੇ ਲੈ ਕੇ ਨਹੀਂ ਆਏ ਸਨ, ਕਿਸੇ ਇਲਾਕੇ ਦੇ ਵਿਕਾਸ ਲਈ ਫੰਡ ਮੰਗਣ ਨਹੀਂ ਆਏ ਸਨ, ਕਿਸੇ ਲੋੜਵੰਦ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਨਹੀਂ ਆਏ ਸਨ। ਇਹ ਕਾਂਗਰਸੀ ਧਰਨਾ ਲਾਉਣ ਵੀ ਆਏ ਤਾਂ ਆਪਣੀ ਹੀ ਖਾਤਰ। ਆਧਾਰ ਬਣਾਇਆ ਕਿ ਸਾਡੇ 'ਤੇ ਹਮਲਾ ਹੋਇਆ ਜੀ, ਸਾਨੂੰ ਕੁੱÎਟਿਆ ਗਿਆ ਜੀ, ਠੀਕ ਹੈ ਰਾਵਣ ਫੂਕਣ ਨੂੰ ਲੈ ਕੇ ਲੁਧਿਆਣਾ ਵਿਚ ਦੋ ਗੁੱਟਾਂ ਵਿਚ ਜੇ ਲੜਾਈ ਹੋ ਗਈ ਤਾਂ ਉਹ ਲੜਾਈ ਏਡਾ ਵੱਡਾ ਮਸਲਾ ਨਹੀਂ ਬਣ ਗਈ ਸੀ ਕਿ ਉਸ ਦੇ ਨਾਂ 'ਤੇ ਇਹ ਕਾਂਗਰਸੀ ਮੁੱਖ ਮੰਤਰੀ ਦੀ ਕੋਠੀ ਮੁਹਰੇ ਆ ਬੈਠਦੇ। ਇਹ ਉਹਨਾਂ ਦਿਨਾਂ ਵਿਚ ਆ ਕੇ ਬੈਠੇ ਸਨ, ਜਿਨ੍ਹਾਂ  ਦਿਨਾਂ ਵਿਚ ਪੰਜਾਬ ਅੰਦਰ ਦਲਿਤ ਨੌਜਵਾਨਾਂ ਦੇ ਵੱਖੋ ਵੱਖ ਥਾਈਂ ਬੇਰਹਿਮੀ ਨਾਲ ਕਤਲ ਹੋਏ ਸਨ। ਬੇਸ਼ੱਕ ਇਨ੍ਹਾਂ ਮੰਦਭਾਗੀ ਘਟਨਾਵਾਂ 'ਤੇ ਪੰਜਾਬ ਸਰਕਾਰ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਸਖਤੀ ਨਾਲ ਕਰਨ ਦੇ ਨਿਰਦੇਸ਼ ਦੇ ਦਿੱਤੇ ਸਨ ਅਤੇ ਸਰਕਾਰੀ ਧਿਰ ਨਾਲ ਸਬੰਧਤ ਦੋਵਾਂ ਪਾਰਟੀਆਂ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਦੁੱਖ ਦੀ ਘੜੀ ਵਿਚ, ਇਸ ਔਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਖੜੇ ਸਨ। ਜਦੋਂ ਕਿ ਕਾਂਗਰਸ ਆਪਣੀ ਨਿੱਜੀ ਅੜ ਲਈ, ਨਿੱਜੀ ਸਵਾਰਥ ਲਈ ਮੁੱਖ ਮੰਤਰੀ ਦੇ ਘਰ ਮੂਹਰੇ ਆ ਬੈਠੀ ਸੀ। ਜਿਵੇਂ ਕਿ ਮੈਂ ਆਖਿਆ ਹੈ ਕਿ ਬੇਸ਼ੱਕ ਕਾਨੂੰਨੀ ਤੌਰ 'ਤੇ ਕਾਰਵਾਈ ਸ਼ੁਰੂ ਹੋ ਗਈ ਸੀ, ਫਿਰ ਵੀ ਚੰਗਾ ਲੱਗਦਾ ਜੇਕਰ ਕਾਂਗਰਸ ਇਨ੍ਹਾਂ ਨੌਜਵਾਨਾਂ ਦੇ ਕਤਲ 'ਤੇ ਪੀੜਤ ਪਰਿਵਾਰਾਂ ਦੀ ਉਵੇਂ ਸਾਰ ਲੈਂਦੀ ਜਿਵੇਂ ਸਰਕਾਰ ਨੇ ਲਈ ਜਾਂ ਇਸ ਮਸਲੇ 'ਤੇ ਮੁੱਖ ਮੰਤਰੀ ਬਾਦਲ ਨੂੰ ਮਿਲਣ ਆਉਂਦੇ ਕਿ ਕਿਤੇ ਅਜਿਹੇ ਮਾਮਲੇ ਵਧ ਨਾ ਜਾਣ, ਮੁੱਖ ਮੰਤਰੀ ਸਾਿਹਬ ਆਪਾਂ ਸਾਂਝੇ ਤੌਰ 'ਤੇ ਯਤਨ ਕਰੀਏ। ਪਰ ਨਹੀਂ, ਕਾਂਗਰਸ ਨੂੰ ਨਾ ਪੰਜਾਬ ਨਾਲ ਪਿਆਰ ਹੈ, ਨਾ ਪੰਜਾਬ ਵਾਸੀਆਂ ਨਾਲ, ਨਾ ਪੰਜਾਬ ਦੇ ਅਮਨ ਨਾਲ, ਨਾ ਕਾਨੂੰਨ ਨਾਲ ਇਨ੍ਹਾਂ ਨੂੰ ਪਿਆਰ ਹੈ ਤਾਂ ਆਪਣੇ ਆਪ ਨਾਲ ਤੇ ਆਪਣੀ ਸੌੜੀ ਸਿਆਸਤ ਨਾਲ। ਉਸੇ ਦਾ ਪ੍ਰਤੱਖ ਪ੍ਰਮਾਣ ਹੈ ਇਨ੍ਹਾਂ ਦਾ ਆਪਣੀ ਸਿਆਸਤ ਨੂੰ ਚਮਕਾਉਣ ਲਈ ਨਿੱਜਤਾ ਲਈ ਹੀ ਧਰਨਾ ਮਾਰਨਾ। ਕੁਝ ਸ਼ਰਮ ਕਰੋ, ਕੁਝ ਸਮਝ ਕਰੋ।

ਵਿਜੇ ਸਾਂਪਲਾ
ਪ੍ਰਧਾਨ, ਭਾਜਪਾ (ਪੰਜਾਬ)

घुगगी जी अपने मंजे थल्ले सोटा फेरो’

‘घुगगी जी अपने मंजे थल्ले सोटा फेरो’
 आदमी पार्टी पंजाब के नए बने कनवीनर गुरप्रीत सिंह घुगगी का आज एक बयान पढ़ा, ‘अकाली-भाजपा वाले कांग्रेस से मिले हुए हैं’। इस बयान को पढ़ते ही हंसी आ रही है और घुगगी की विद्ववता पर तरस भी आ रहा है। घुगगी जी कह रहे हैं कि पंजाब के मुख्यमंत्री प्रकाश सिंह बादल की कोठी के आगे कांग्रेसियों ने जो धरना किया था, वह अकाली-भाजपा गठजोड़ की मिलीभगत से चला। घुगगी जी शायद भूल गए हैं कि जब आम आदमी पार्टी वाले बादल साहिब के कोठी के आगे धरना देने आये थे , तो ना सिर्फ बादल ने अपने घर के आगे चाय-पानी की व्यवस्था की बल्कि आम आदमी पार्टी के नेताओं के लिए बस भेजकर अपने घर बुलाया। इतना ही नहीं उन्होनें अपने सरकारी आवास से बाहर आकर आम आदमी पार्टी के नेताओं से मिलकर बातचीत की और मांग पत्र लेकर गए।
घुगगी जी शायद यह भूल गए कि जिस दिल्ली की पूर्व मुख्यमंत्री शीला दीक्षित को भ्रष्टाचारी कहकर जेल भेजने के नारे और किसी भी सूरत में कांग्रेस के समर्थन से सरकार न बनाने के लिए बच्चों की कसमें खाई लोग आपकी बातों में आ गए। आम आदमी पार्टी को लोगों ने समर्थन दिया था, उसी कांग्रेस के समर्थन से दिल्ली में सरकार बनाना व दूसरी बार सरकार बनने के बाद जिस सौदे के तहत शीला दीक्षित के खिलाफ कोई कार्रवाई नहीं हुई, उसे बारे में घुगगी अपने राष्ट्रीय कनवीनर अरविंद केजरीवाल से जानकारी ले लें। उनको पता लग जाएगा कि कांग्रेस के साथ समझौता अकाली-भाजपा का नहीं बल्कि आम आदमी पार्टी का है। घुगगी जी बहुत अच्छे कामेडियन रहे हैं, बतौर कलाकार मैं उनकी बहुत ज्यादा इज्ज़त करता हूं, परंतु अब वह सियासतदान हैं इस लिए कामेडी में से बाहर आकर सियासत की गंभीरता को समझें। 

विजय सांपला
अध्यक्ष, भारतीय जनता पार्टी, पंजाब

Ghuggi Ji, do some soul searching’

Ghuggi Ji, do some soul searching’
Read a recent statement of Aam Aadmi Party’s new Punjab convener, Gurpreet Singh Ghuggi. He says, “Akali-Bjp and Congress are hand in gloves with each other”.  Just can’t stop laughing over his ridiculous statement and at the same time feel sorry for him. Ghuggi intends to say that the protest that Congress held in front of Punjab CM Prakash Singh Badal’s residence had full support of the Akali-BJP combine. He has forgot that when AAP leaders sat on a similar dharna in front of the CM’s residence, the Chief Minister not only arranged refreshments, but even invited them home by plying special buses. Not only this, the CM even came out of his official residence, talked to AAP leaders and accepted their indent.
Ghuggi seems oblivious of the fact that his party joined hands with that party in Delhi, whose chief minister Sheila Dixit was accused by them of being corrupt. Back then, his party fooled the people by making false promises that they will never ever join hands with the Congress. But they did. This aside, after coming back into power, they failed to take any action against Dixit. Ghuggi should ask his national convener, Arvind Kejriwal as to why such generosity was showered upon her. He will come to know that Congress has a deal with AAP, not Akali-BJP combine. Ghuggi ji, you are a very good comedian, and I respect you for that. But you are a politician now, please come out of comedy and understand the seriousness of politics.
Vijay Sampla
President, BJP, Punjab
"ਘੁੱਗੀ ਜੀ ਆਪਣੇ ਮੰਜੇ ਥੱਲੇ ਡੰਡਾ ਫੇਰੋ"

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨਵੇਂਬਣੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦਾਅੱਜ ਇਕ ਬਿਆਨ ਪੜਿਆ 'ਅਖੇ ਅਕਾਲੀਭਾਜਪਾ ਵਾਲੇ ਕਾਂਗਰਸ ਨਾਲ ਮਿਲੇ ਹੋਏਹਨ ਇਹ ਬਿਆਨ ਪੜਕੇ ਹਾਸਾ ਵੀ ਰਿਹਾ ਹੈ ਅਤੇ ਘੁੱਗੀ ਦੀ ਸੌੜੀ ਸੋਚ 'ਤੇਤਰਸ ਵੀ  ਰਿਹਾ ਹੈ। ਘੁੱਗੀ ਜੀ ਕਹਿਰਹੇ ਹਨ ਕਿ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਦੀ ਬਾਦਲ ਦੀ ਕੋਠੀ ਅੱਗੇਕਾਂਗਰਸੀਆਂ ਨੇ ਜਿਹੜਾ ਧਰਨਾ ਦਿੱਤਾ ਸੀਉਹ ਅਕਾਲੀ ਭਾਜਪਾ ਗਠਜੋੜ ਦੀਮਿਲੀਭੁਗਤ ਨਾਲ ਚੱਲਿਆ। ਘੁੱਗੀ ਜੀਸ਼ਾਇਦ ਭੁੱਲ ਗਏ ਕਿ ਜਦੋਂ ਆਮ ਆਦਮੀਪਾਰਟੀ ਵਾਲੇ ਬਾਦਲ ਸਾਹਿਬ ਦੀ ਕੋਠੀਅੱਗੇ ਧਰਨਾ ਦੇਣ ਆਏ ਸੀਤਾਂ ਨਾ ਸਿਰਫ਼ਬਾਦਲ ਸਾਹਿਬ ਨੇ ਆਪਣੇ ਘਰ ਦੇ ਬਾਹਰਚਾਹ ਪਾਣੀ ਦੀ ਵਿਵਸਥਾ ਕੀਤੀ ਅਤੇ ਉਨ੍ਹਾਂ ਦੇ ਆਗੂਆਂ ਨੂੰ ਬਾਦਲ ਸਾਬ ਨੇ ਬਕਾਇਦਾਬੱਸ ਭੇਜਕੇ ਆਪਣੇ ਘਰ ਬੁਲਾਇਆ ਸੀ।ਇਹੀਂ ਨਹੀਂ ਉਨ੍ਹਾਂ ਆਪਣੀ ਸਰਕਾਰੀਰਿਹਾਇਸ਼ ਤੋਂ ਬਾਹਰ ਆਕੇ ਆਮ ਆਦਮੀਪਾਰਟੀ ਦੇ ਆਗੂਆਂ ਨਾਲ ਮਿਲਕੇਗੱਲਬਾਤ ਕੀਤੀ ਅਤੇ ਮੰਗ ਪੱਤਰ ਲੈਕੇਗਏ। 
ਘੁੱਗੀ ਜੀ ਸ਼ਾਇਦ ਇਹ ਵੀ ਭੁੱਲ ਗਏ ਕਿਜਿਸ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾਦੀਕਸ਼ਿਤ ਨੂੰ ਭ੍ਰਿਸ਼ਟਾਚਾਰੀ ਕਹਿਕੇ ਜੇਲ 'ਡੱਕਣ ਦੇ ਨਾਅਰੇ ਮਾਰਨ ਅਤੇ ਕਿਸੇ ਵੀਸੂਰਤ ਵਿੱਚ ਕਾਂਗਰਸ ਦੇ ਸਮਰਥਨ ਨਾਲਸਰਕਾਰ ਨਾ ਬਨਾਉਣ ਲਈ ਬੱਚਿਆਂ ਦੀਕਸਮਾਂ ਖਾਦੀਆਂ ਲੋਕ ਤੁਹਾਡੀਆ ਗੱਲਾਂਵਿੱਚ ਆਗਏ।  ਆਮ ਆਦਮੀ ਪਾਰਟੀ ਨੂੰਲੋਕਾਂ ਨੇ ਸਮਰਥਨ ਦਿੱਤਾ ਸੀਉਸੇਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿਚਸਰਕਾਰ ਬਨਾਉਣਾ ਅਤੇ ਦੂਜੀ ਵਾਰਸਰਕਾਰ ਬਨਣ ਤੋਂ ਬਾਅਦ ਜਿਸ ਸੌਦੇਤਹਿਤ ਸ਼ੀਲਾ ਦੀਕਸ਼ਿਤ ਖਿਲਾਫ ਕੋਈਕਾਰਵਾਈ ਨਹੀਂ ਹੋਈਉਸ ਬਾਰੇ ਘੁੱਗੀ ਜੀਆਪਣੇ ਕੌਮੀ ਕਨਵੀਨਰ ਅਰਵਿੰਦਕੇਜਰੀਵਾਲ ਤੋਂ ਜਾਣਕਾਰੀ ਲੈਹ ਲੈਣ। ਉਨ੍ਹਾਂ ਨੂੰ ਪੱਤਾ ਲੱਗ ਜਾਵੇਗਾ ਕਿ ਕਾਂਗਰਸ ਨਾਲਸਮਝੌਤਾ ਅਕਾਲੀ ਭਾਜਪਾ ਦਾ ਨਹੀਂ ਬਲਕਿਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੈ।ਘੁੱਗੀ ਜੀ ਬਹੁਤ ਅੱਛੇ ਕਾਮੇਡਿਅਨ ਰਹੇਹਨਬਤੌਰ ਕਲਾਕਾਰ ਮੈਂ ਉਨ੍ਹਾਂ ਦੀ ਬਹੁਤਇਜੱਤ ਕਰਦਾ ਹਾਂਪਰ ਹੁਣ ਉਹਸਿਆਸਤਦਾਨ ਹਨ ਇਸ ਲਈ ਕਾਮੇਡੀਵਿੱਚੋਂ ਬਾਹਰ ਆਕੇ ਸਿਆਸਤ ਦੀਗੰਭੀਰਤਾ ਨੂੰ ਸਮਝਣ। 

Thursday, October 13, 2016

ਤਿਓਹਾਰਾਂ ਨੂੰ ਗੰਧਲ਼ਾ ਨਾ ਕਰੇ ਕਾਂਗਰਸ

ਦੇਸ਼ ਦੇ ਪ੍ਰਧਾਨ ਮੰਤਰੀ ਜਿੱਥੇ ਦੇਸ਼ ਦਾ ਮਾਣ ਸਤਿਕਾਰ ਵਧਾਣ ਲ਼ਟੀ ਦਿਨ ਰਾਤ ਇਕ ਕੀਤਾ ਹੈ ਓਥੇ ਵਿਰੋਧੀ ਧਿਰ ਨੇ ਉਨਾਂ ਪ੍ਰਤੀ ਅਨਾਪ ਸ਼ਨਾਪ ਹਰਕਤਾਂ ਕਰਕੇ ਦੇਸ਼ ਨੂੰ ਨਿਵਾਂ ਿਦਖਾਣ ਵਿੱਚ ਕੋਈ ਕੋਰ ਕਸਰ ਨਹੀਂ ਛੱਡੀ 
ਦੁਸਹਿਰੇ ਮੌਕੇ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਨ ਦੀ ਜਿੰਨੀ ਨਿਖੇਧੀ ਕੀਤੀ ਜਾਏ ਘੱਟ ਹੈਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਇਸ ਕਰਤੂਤ ਉੱਤੇ ਪਾਰਟੀ ਨੂੰ ਬਿਨ੍ਹਾਂ ਸਰਤਮਾਫੀ ਮੰਗਣੀ ਚਾਹੀਦੀ ਹੈਦੇਸ ਉੱਤੇ ਆਜਾਦੀ ਤੋਂ ਬਾਅਦ ਲਗਭਗ 6 ਦਹਾਕੇ ਰਾਜ ਕਰਨ ਵਾਲੀ ਕਾਂਗਰਸ ਦੇਸ ਦੇ ਮੌਜੂਦਾ ਹਾਲਾਤ ਲਈ ਜਿੰਮੇਵਾਰ ਹੈਮੈਂ ਮੰਨਦਾ ਹਾਂ ਲੋਕਤੰਤਰ ਵਿੱਚ ਸਭ ਨੂੰਆਪਣਾ ਵਿਰੋਧ ਪ੍ਰਗਟਾਉਣ ਦਾ ਹੱਕ ਹੈਪਰ ਕੌਮੀ ਤਿਓਹਾਰਾਂ ਮੌਕੇ ਲੋਕਾਂ ਦੀ ਸਰਧਾਂ ਭਾਵਨਾਂ ਨਾਲ ਖਿਲਵਾੜ ਕਰਕੇ ਸਿਆਸੀ ਰੋਟੀਆਂ ਸੇਕਣਾ ਅਤਿ ਨਿੰਦਣਯੋਗ ਹੈਹੋਰ ਬਹੁਤ ਸਾਰੇ ਮੌਕੇ ਹਨ ਜਦੋਂ ਕੋਈ ਵੀ ਪਾਰਟੀਕਿਸੇ ਦੇ ਵੀ ਖਿਲਾਫ ਆਪਣਾ ਗੁੱਸਾ ਕੱਢ ਸਕਦੀ ਹੈਕਾਂਗਰਸ ਵਲੋਂ ਦੁਸਹਿਰੇ ਦੇ ਤਿਓਹਾਰ ਮੌਕੇ ਜਿਸ ਤਰੀਕੇ ਨਾਲ ਆਮ ਲੋਕਾਂ ਨੂੰ ਸਿਆਸੀ ਤੌਰ ਤੇ ਵੰਡਿਆ ਗਿਆ ਉਹ ਘੋਰ ਨਿੰਦਣਯੋਗ ਹੈਤਿਓਹਾਰਾਂ ਤੇ ਤਾਂ ਘੱਟੋ ਘੱਟ ਲੋਕਾਂ ਨੂੰ ਦੇਸ ਦੀ ਏਕਤਾ ਅਤੇ ਸਾਂਝੀਵਾਲਤਾ ਵਜੋਂ ਮਨਾ ਲਿਆ ਜਾਣ ਦਿੱਤਾ ਜਾਵੇ; ਤਿਓਹਾਰਾਂ ਨੂੰ ਸਿਆਸੀ ਪਾਰਟੀ ਵਿੱਚ ਨਾ ਵੰਡਿਆ ਜਾਏਤਿਓਹਾਰ ਸਾਰੇ ਸਮਾਜ ਦੇ ਸਾਂਝੇ ਹਨਪਰ ਕਾਂਗਰਸ ਦੀ ਦਿੱਲੀ ਅਤੇ ਪੰਜਾਬ ਵਿੱਚ ਦੁਸਹਿਰੇ ਮੌਕੇ ਆਗੂਆਂ ਦੇ ਪੁਤਲੇ ਫੂਕਣ ਦੀ ਸਿਆਸਤ ਤਿਓਹਾਰਾਂ ਨੂੰ ਪ੍ਰਦੂਸਿਤ ਕਰਨ ਵਾਲੀ ਹੈਦੇਸ ਵਿੱਚੋਂ ਸਿਆਸੀ ਤੌਰ ਉੱਤੇ ਲਗਾਤਾਰ ਖਤਮ ਹੋ ਰਹੀ ਕਾਂਗਰਸ ਦੀ ਸਾਖ ਕਾਰਣ ਪੈਦਾ ਹੋਈ ਘਬਰਾਹਟ ਸਮਝ ਆਉਦੀ ਹੈਪਰ ਲੋਕਾਂ ਨੂੰ ਤਿਓਹਾਰਾਂ ਮੌਕੇ ਵੰਡ ਕੇ ਨਫ਼ਰਤ ਦੀ ਅੱਗ ਨਾਲ ਖੇਲਣ ਦਾ ਯਤਨ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈਸ੍ਰੀ ਮੋਦੀ ਦਾ ਪੁਤਲਾ ਫੂਕਣ ਵਰਗੇ ਸ਼ਰਮਨਾਕ ਕਾਰਜ ਲਈ ਸੋਨੀਆ ਗਾਂਧੀ ਤੇ ਰਾਹੁਲਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ।