Popular Posts

Friday, October 21, 2016

ਕੱਚ ਦੇ ਘਰਾਂ 'ਚ ਰਹਿਣ ਵਾਲੇ ਦੂਜਿਆਂ 'ਤੇ ਪੱਥਰ ਨਹੀਂ ਮਾਰਦੇ

ਕੱਚ ਦੇ ਘਰਾਂ 'ਚ ਰਹਿਣ ਵਾਲੇ ਦੂਜਿਆਂ 'ਤੇ ਪੱਥਰ ਨਹੀਂ ਮਾਰਦੇ    

'ਜਿਹੜੇ ਆਪ ਕੱਚ ਦੇ ਘਰਾਂ ਵਿਚ ਰਹਿੰਦੇ ਹੋਣ, ਫਿਰ ਉਹ ਦੂਜਿਆਂ 'ਤੇ ਪੱਥਰ ਨਹੀਂ ਮਾਰਦੇ।' ਚਾਹੇ ਗੱਲ ਆਮ ਆਦਮੀ ਪਾਰਟੀ ਦੀ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਦੀ। ਉਹਨਾਂ ਦੇ ਆਪਣੇ ਘਰ ਜੋ ਪਾਟੋ ਧਾੜ, ਖਿੱਚੋਤਾਣ ਤੇ ਸੱਤਾ ਦੀ ਲਾਲਸਾ ਹੈ, ਉਸ ਤੋਂ ਸਾਰੇ ਲੋਕ ਜਾਣੂ ਹਨ। ਜਿਹੜੀ ਪਾਰਟੀ ਆਪਣੇ ਚਾਰ ਸੰਸਦ ਮੈਂਬਰਾਂ ਨੂੰ ਹੀ ਨਾ ਸਾਂਭ ਸਕੀ ਹੋਵੇ, ਜਿਹੜੀ ਉਹਨਾਂ ਨੂੰ ਵੀ ਇਕਜੁੱਟ ਨਹੀਂ ਰੱਖ ਸਕੀ, ਉਹ ਪੂਰੇ ਪੰਜਾਬ ਨੂੰ ਨਾਲ ਲੈ ਕੇ ਕਿਵੇਂ ਤੁਰ ਸਕਦੇ ਹਨ। ਅਜੇ ਤਾਂ ਚੋਣਾਂ ਹੋਈਆਂ ਨਹੀਂ, ਪਹਿਲਾਂ ਹੀ ਆਮ ਆਦਮੀ ਪਾਰਟੀ 'ਚੋਂ ਆਏ ਦਿਨ ਲੀਡਰ ਬੁੜਕ ਬੁੜਕ ਕੇ ਬਾਹਰ ਆ ਰਹੇ ਹਨ ਤੇ ਜਿਹੋ ਜਿਹੇ ਦੋਸ਼ ਉਹ ਇਕ ਦੂਜਿਆਂ ਉਤੇ ਲਾਉਂਦੇ ਹਨ, ਉਸ ਤੋਂ ਸਾਫ ਝਲਕਦਾ ਹੈ ਕਿ ਇਸ ਪਾਰਟੀ ਵਿਚ ਨਾ ਕੋਈ ਨਿਯਮ ਹੈ, ਨਾ ਕੋਈ ਕਾਇਦਾ, ਨਾ ਕੋਈ ਸਿਆਣਪ ਤੇ ਨਾ ਹੀ ਰਾਜਨੀਤਕ ਸੂਝ। ਫਿਰ ਅਜਿਹੇ ਨਲਾਇਕ ਹੱਥਾਂ ਵਿਚ ਤਾਂ ਸੂਬੇ ਨੂੰ ਸੌਂਪਣ ਬਾਰੇ ਕੋਈ ਪੰਜਾਬੀ ਸੋਚ ਹੀ ਨਹੀਂ ਸਕਦਾ। ਜਿਥੋਂ ਤੱਕ ਕਾਂਗਰਸ ਦੀ ਗੱਲ ਹੈ ਉਸ ਦਾ ਰਾਜ ਤਾਂ ਦੇਸ਼ ਨੇ ਵੀ ਭੋਗਿਆ ਹੈ ਤੇ ਪੰਜਾਬ ਨੇ ਵੀ। ਜਿਹੜੇ ਹੁਣ ਕਿਸਾਨਾਂ ਦੇ ਰਾਖੇ ਬਣਨ ਦਾ ਦਮ ਭਰਦੇ ਹਨ, ਜਿਹੜੇ ਹੁਣ ਦਲਿਤ ਭਾਈਚਾਰੇ ਨੂੰ ਕਲਾਵੇ ਵਿਚ ਲੈਣ ਦੀਆਂ ਗੱਲਾਂ ਕਰਦੇ ਹਨ, ਜਦ ਉਹਨਾਂ ਦਾ ਰਾਜ ਸੀ ਤਦ ਕੀ ਕੁਝ ਨਹੀਂ ਵਾਪਰਿਆ, ਇਹ ਅਸੀਂ ਭੁੱਲੇ ਨਹੀਂ ਹਾਂ। ਨਾ ਦਿੱਲੀ ਦੇ ਦੁਖਾਂਤ ਭੁੱਲੇ ਹਾਂ ਤੇ ਨਾ ਪੰਜਾਬ ਦੇ ਕਾਲੇ ਦਿਨ ਅਤੇ ਅੱਜ ਵੀ ਕਾਂਗਰਸ ਵਿਚ ਤਾਂ ਗੁੱਟਬਾਜ਼ੀ ਸਿਖਰਾਂ 'ਤੇ ਹੈ ਅਤੇ ਜਿਹੜੇ ਆਪ ਟੁਕੜਿਆਂ ਵਿਚ ਵੰਡੇ ਹੋਣ, ਉਹ ਸੂਬੇ ਨੂੰ ਇਕਜੁੱਟ ਕਿਵੇਂ ਰੱਖ ਲੈਣਗੇ। ਇਸ ਲਈ ਅਜਿਹੇ ਦਲ ਜਾਂ ਇਨ੍ਹਾਂ ਦੇ ਲੀਡਰ ਭਾਜਪਾ 'ਤੇ ਟਿੱਪਣੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ। ਕਿਉਂਕਿ ਸਾਡੀ ਪਾਰਟੀ ਅਨੁਸ਼ਾਸ਼ਿਤ ਪਾਰਟੀ ਹੈ, ਅਸੀਂ ਕਤਾਰ ਵਿਚ ਤੁਰਨ ਵਾਲੇ ਸੰਗਠਤ ਲੋਕ ਹਾਂ, ਅਸੀਂ ਹਰੇਕ ਦਾ ਮਾਣ ਸਨਮਾਨ ਕਰਨ ਵਾਲੇ ਹਾਂ। ਭਾਜਪਾ ਵਿਚ ਨਾ ਕੋਈ ਗੁਟਬਾਜ਼ੀ ਹੈ, ਨਾ ਟਿਕਟਾਂ ਨੂੰ ਲੈ ਕੇ ਕੋਈ ਮਾਰੋ ਮਾਰੀ। ਵਿਕਾਸ ਦੇ ਜੋ ਕੰਮ ਪਿਛਲੇ 7 ਦਹਾਕਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਕੰਮ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਕਰ ਵਿਖਾਇਆ ਹੈ। ਪੰਜਾਬ ਵਿਚ ਭਾਜਪਾ ਪੂਰੀ ਤਰ•ਾਂ ਇਕਜੁਟ ਹੈ, ਇਕ ਸੁਰ ਹੈ ਤੇ ਅਗਾਂਹਵਧੂ ਸੋਚ ਨਾਲ ਸੰਗਠਨ ਦੇ ਰੂਪ ਵਿਚ ਅਸੀਂ ਪੈਰ ਪੁੱਟਣ ਵਾਲੇ ਲੋਕ ਹਾਂ। ਸਾਡੀ ਚਿੰਤਾ ਅਮਰਿੰਦਰ ਸਿੰਘ ਜਾਂ ਅਰਵਿੰਦ ਕੇਜਰੀਵਾਲ ਨੂੰ ਕਰਨ ਦੀ ਲੋੜ ਨਹੀਂ, ਉਹ ਆਪਣਾ ਘਰ ਸੰਭਾਲਣ, ਸਾਨੂੰ ਬੋਲਣ ਦੀ ਲੋੜ ਨਹੀਂ, ਸਾਡੇ ਤਾਂ ਕੰਮ ਹੀ ਬੋਲ ਰਹੇ ਹਨ।  

ਵਿਜੇ ਸਾਂਪਲਾ
ਪ੍ਰਧਾਨ, ਭਾਰਤੀਯ ਜਨਤਾ ਪਾਰਟੀ, ਪੰਜਾਬ

No comments:

Post a Comment