"ਘੁੱਗੀ ਜੀ ਆਪਣੇ ਮੰਜੇ ਥੱਲੇ ਡੰਡਾ ਫੇਰੋ"
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨਵੇਂਬਣੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦਾਅੱਜ ਇਕ ਬਿਆਨ ਪੜਿਆ 'ਅਖੇ ਅਕਾਲੀਭਾਜਪਾ ਵਾਲੇ ਕਾਂਗਰਸ ਨਾਲ ਮਿਲੇ ਹੋਏਹਨ' । ਇਹ ਬਿਆਨ ਪੜਕੇ ਹਾਸਾ ਵੀ ਆਰਿਹਾ ਹੈ ਅਤੇ ਘੁੱਗੀ ਦੀ ਸੌੜੀ ਸੋਚ 'ਤੇਤਰਸ ਵੀ ਆ ਰਿਹਾ ਹੈ। ਘੁੱਗੀ ਜੀ ਕਹਿਰਹੇ ਹਨ ਕਿ ਪੰਜਾਬ ਦੇ ਮੁੱਖਮੰਤਰੀ ਸ. ਪ੍ਰਕਾਸ਼ ਸਿੰਘ ਦੀ ਬਾਦਲ ਦੀ ਕੋਠੀ ਅੱਗੇਕਾਂਗਰਸੀਆਂ ਨੇ ਜਿਹੜਾ ਧਰਨਾ ਦਿੱਤਾ ਸੀ, ਉਹ ਅਕਾਲੀ ਭਾਜਪਾ ਗਠਜੋੜ ਦੀਮਿਲੀਭੁਗਤ ਨਾਲ ਚੱਲਿਆ। ਘੁੱਗੀ ਜੀਸ਼ਾਇਦ ਭੁੱਲ ਗਏ ਕਿ ਜਦੋਂ ਆਮ ਆਦਮੀਪਾਰਟੀ ਵਾਲੇ ਬਾਦਲ ਸਾਹਿਬ ਦੀ ਕੋਠੀਅੱਗੇ ਧਰਨਾ ਦੇਣ ਆਏ ਸੀ, ਤਾਂ ਨਾ ਸਿਰਫ਼ਬਾਦਲ ਸਾਹਿਬ ਨੇ ਆਪਣੇ ਘਰ ਦੇ ਬਾਹਰਚਾਹ ਪਾਣੀ ਦੀ ਵਿਵਸਥਾ ਕੀਤੀ ਅਤੇ ਉਨ੍ਹਾਂ ਦੇ ਆਗੂਆਂ ਨੂੰ ਬਾਦਲ ਸਾਬ ਨੇ ਬਕਾਇਦਾਬੱਸ ਭੇਜਕੇ ਆਪਣੇ ਘਰ ਬੁਲਾਇਆ ਸੀ।ਇਹੀਂ ਨਹੀਂ ਉਨ੍ਹਾਂ ਆਪਣੀ ਸਰਕਾਰੀਰਿਹਾਇਸ਼ ਤੋਂ ਬਾਹਰ ਆਕੇ ਆਮ ਆਦਮੀਪਾਰਟੀ ਦੇ ਆਗੂਆਂ ਨਾਲ ਮਿਲਕੇਗੱਲਬਾਤ ਕੀਤੀ ਅਤੇ ਮੰਗ ਪੱਤਰ ਲੈਕੇਗਏ।
ਘੁੱਗੀ ਜੀ ਸ਼ਾਇਦ ਇਹ ਵੀ ਭੁੱਲ ਗਏ ਕਿਜਿਸ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾਦੀਕਸ਼ਿਤ ਨੂੰ ਭ੍ਰਿਸ਼ਟਾਚਾਰੀ ਕਹਿਕੇ ਜੇਲ 'ਚਡੱਕਣ ਦੇ ਨਾਅਰੇ ਮਾਰਨ ਅਤੇ ਕਿਸੇ ਵੀਸੂਰਤ ਵਿੱਚ ਕਾਂਗਰਸ ਦੇ ਸਮਰਥਨ ਨਾਲਸਰਕਾਰ ਨਾ ਬਨਾਉਣ ਲਈ ਬੱਚਿਆਂ ਦੀਕਸਮਾਂ ਖਾਦੀਆਂ ਲੋਕ ਤੁਹਾਡੀਆ ਗੱਲਾਂਵਿੱਚ ਆਗਏ। ਆਮ ਆਦਮੀ ਪਾਰਟੀ ਨੂੰਲੋਕਾਂ ਨੇ ਸਮਰਥਨ ਦਿੱਤਾ ਸੀ, ਉਸੇਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿਚਸਰਕਾਰ ਬਨਾਉਣਾ ਅਤੇ ਦੂਜੀ ਵਾਰਸਰਕਾਰ ਬਨਣ ਤੋਂ ਬਾਅਦ ਜਿਸ ਸੌਦੇਤਹਿਤ ਸ਼ੀਲਾ ਦੀਕਸ਼ਿਤ ਖਿਲਾਫ ਕੋਈਕਾਰਵਾਈ ਨਹੀਂ ਹੋਈ, ਉਸ ਬਾਰੇ ਘੁੱਗੀ ਜੀਆਪਣੇ ਕੌਮੀ ਕਨਵੀਨਰ ਅਰਵਿੰਦਕੇਜਰੀਵਾਲ ਤੋਂ ਜਾਣਕਾਰੀ ਲੈਹ ਲੈਣ। ਉਨ੍ਹਾਂ ਨੂੰ ਪੱਤਾ ਲੱਗ ਜਾਵੇਗਾ ਕਿ ਕਾਂਗਰਸ ਨਾਲਸਮਝੌਤਾ ਅਕਾਲੀ ਭਾਜਪਾ ਦਾ ਨਹੀਂ ਬਲਕਿਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੈ।ਘੁੱਗੀ ਜੀ ਬਹੁਤ ਅੱਛੇ ਕਾਮੇਡਿਅਨ ਰਹੇਹਨ, ਬਤੌਰ ਕਲਾਕਾਰ ਮੈਂ ਉਨ੍ਹਾਂ ਦੀ ਬਹੁਤਇਜੱਤ ਕਰਦਾ ਹਾਂ, ਪਰ ਹੁਣ ਉਹਸਿਆਸਤਦਾਨ ਹਨ ਇਸ ਲਈ ਕਾਮੇਡੀਵਿੱਚੋਂ ਬਾਹਰ ਆਕੇ ਸਿਆਸਤ ਦੀਗੰਭੀਰਤਾ ਨੂੰ ਸਮਝਣ।
No comments:
Post a Comment