Popular Posts

Monday, November 28, 2016

ਕੇਜਰੀਵਾਲ... ਮੇਰੇ ਪੰਜਾਬ ਦਾ ਦਲਿਤ, ਕਿਸੇ ਦੇ ਰਹਿਮੋਕਰਮ ਤੇ ਨਹੀਂ, ਆਪਣੇ ਆਤਮ ਵਿਸ਼ਵਾਸ਼ ਨਾਲ ਤਰੱਕੀ ਕਰ ਰਿਹਾ ਹੈ।

ਕੇਜਰੀਵਾਲ... ਮੇਰੇ ਪੰਜਾਬ ਦਾ ਦਲਿਤ, ਕਿਸੇ ਦੇ ਰਹਿਮੋਕਰਮ ਤੇ ਨਹੀਂ, ਆਪਣੇ ਆਤਮ ਵਿਸ਼ਵਾਸ਼ ਨਾਲ ਤਰੱਕੀ ਕਰ ਰਿਹਾ ਹੈ।

ਅਰਵਿੰਦ ਕੇਜਰੀਵਾਲ ਮੇਰੇ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਲਾਲਚੀ ਤੇ ਵਿਕਾਊ ਮਾਲ ਸਮਝਦਾ ਹੈ। ਕੇਜਰੀਵਾਲ ਦੀ ਸਮਝ 'ਤੇ ਮੈਨੂੰ ਤਰਸ ਵੀ ਆਉਂਦਾ ਹੈ ਤੇ ਗੁੱਸਾ ਵੀ। ਤਰਸ ਇਸ ਲਈ ਕਿ ਉਹ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਲਗਾਤਾਰ ਨੀਵੇਂ ਪੱਧਰ ਦੀ ਰਾਜਨੀਤੀ ਕਰਦਿਆਂ ਕਰਦਿਆਂ ਖੁਦ ਵੀ ਡਿੱਗ ਚੁੱਕਾ ਹੈ ਅਤੇ ਪਾਰਟੀ ਨੂੰ ਵੀ ਡੂੰਘੇ ਖੂਹ ਵਿਚ ਹੀ ਸੁੱਟ ਬੈਠਾ ਹੈ। ਗੁੱਸਾ ਤੇ ਰੋਸਾ ਇਸ ਗੱਲ ਦਾ ਕਿ ਹੱਦ ਦੇਖੋ ਬੰਦੇ ਦੀ, ਆਪਣੇ ਹੱਕ ਹਲਾਲ ਨਾਲ ਕਿਰਤ ਕਰਕੇ, ਹੱਡ ਤੋੜਵੀਂ ਮਿਹਨਤ ਕਰਕੇ, ਮਿੱਟੀ ਨਾਲ ਮਿੱਟੀ ਹੋ ਕੇ ਆਪਣੇ ਚੁੱਲ੍ਹੇ ਅੱਗ ਬਾਲਣ ਵਾਲੇ ਦਲਿਤ ਭਾਈਚਾਰੇ ਨੂੰ ਖਰੀਦਣ ਲਈ ਅੱਜ ਦਿੱਲੀ ਤੋਂ ਪੰਜਾਬ ਨੂੰ ਹਥਿਆਉਣ ਆਇਆ ਇਹ ਲੀਡਰ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਲਾਲਚ ਦੇ ਰਿਹਾ ਹੈ। ਅਰਵਿੰਦ ਕੇਜਰੀਵਾਲ ਜੀ ਤੁਸੀਂ ਇਕ ਵਿਅਕਤੀ ਨੂੰ ਭਾਵ ਦਲਿਤ ਭਾਈਚਾਰੇ 'ਚੋਂ ਕਿਸੇ ਇਕ ਨੁਮਾਇੰਦੇ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੋ ਤੇ ਉਸਦੇ ਬਦਲੇ ਭਾਲਦੇ ਹੋ ਪੰਜਾਬ ਦੇ ਸਾਰੇ ਦਲਿਤ ਭਾਈਚਾਰੇ ਤੋਂ ਵੋਟਾਂ। ਦਿੱਲੀ ਵਿੱਚ ਉਪ ਮੁੱਖ ਮੰਤਰੀ ਕਿਓਂ ਨਹੀਂ ਬਣਾਇਆ ? ਦਿੱਲੀ ਦਾ ਦਲਿਤ ਕੀ ਦਲਿਤ ਕਿਓਂ ਨਹੀਂ ਲਗਦਾ ? ਕਿਉਕਿ ਤੁਹਾਡੇ ਮੰਨ ਵਿੱਚ ਦਲਿਤਾਂ ਪ੍ਰਤੀ ਖੋਟ ਹੈ।
ਮੈਂ ਇਕ ਦਿਨ ਪਹਿਲਾਂ ਵੀ ਆਖਿਆ ਸੀ ਕਿ ਅਸੀਂ ਦਲਿਤ ਭਾਈਚਾਰੇ ਦੀ ਰਾਜਨੀਤੀ ਨਹੀਂ ਕਰਦੇ, ਪਰ ਦਲਿਤ ਭਾਈਚਾਰੇ ਦੇ ਲਈ ਰਾਜਨੀਤੀ ਜ਼ਰੂਰ ਕਰਦੇ ਹਾਂ। ਭਾਰਤ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਕੇਂਦਰ ਅਤੇ ਸੂਬੇ ਦੀਆਂ ਕਾਂਗਰਸੀ ਸਰਕਾਰਾਂ ਨੇ ਦਲਿਤ ਅਤੇ ਪਛੜੇ ਭਾਈਚਾਰੇ ਨਾਲ ਹਮੇਸ਼ਾ ਵਧੀਕੀਆਂ ਕੀਤੀਆਂ, ਵਾਅਦੇ ਕਰਕੇ ਪੁਗਾਏ ਨਹੀਂ, ਪਰਿਵਾਰਾਂ ਦੀ ਆਰਥਿਕ ਉਨਤੀ ਲਈ ਅਤੇ ਇਨ੍ਹਾਂ ਦੱਬੇ ਕੁਚਲੇ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਕਾਂਗਰਸੀ ਸਰਕਾਰਾਂ ਨੇ ਕੋਈ ਠੋਸ ਯੋਜਨਾਵਾਂ ਨਾ ਬਣਾਈਆਂ, ਨਾ ਲਾਗੂ ਕੀਤੀਆਂ ਬੱਸ ਸਾਨੂੰ ਵੋਟ ਬੈਂਕ ਵਜੋਂ ਹੀ ਵਰਤਿਆ। ਅੱਜ ਉਨ੍ਹਾਂ ਕਾਂਗਰਸੀਆਂ  ਦੀ ਰਾਹ 'ਤੇ ਕੇਜਰੀਵਾਲ ਵੀ ਤੁਰ ਰਿਹਾ ਹੈ। ਮੈਂ ਦਸ ਦੇਣਾ ਚਾਹੁੰਦਾ ਹਾਂ ਕਿ ਮੇਰੇ ਪੰਜਾਬ ਦਾ ਦਲਿਤ, ਕਿਸੇ ਦੇ ਰਹਿਮੋਕਰਮ ਤੇ ਨਹੀਂ, ਆਪਣੇ ਆਤਮ ਵਿਸ਼ਵਾਸ਼ ਨਾਲ ਤਰੱਕੀ ਕਰ ਰਿਹਾ ਹੈ ।ਮੈਂ ਇਸ ਢੌਂਗੀ ਸਿਆਸਤ ਕਰਨ ਵਾਲੇ ਆਗੂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਨਾਬ ਤੁਹਾਡੀ ਆਪਣੀ ਪਾਰਟੀ ਦਾ ਇਕ ਸੰਸਦ ਮੈਂਬਰ ਜੋ ਦਲਿਤ ਭਾਈਚਾਰੇ ਨਾਲ ਸਬੰਧਤ ਸੀ, ਉਹ ਪੰਜਾਬ ਤੋਂ ਚੋਣ ਜਿੱਤਦਾ ਹੈ ਤੇ ਤੁਸੀਂ ਉਸ ਨੂੰ ਸੰਸਦ ਵਿਚ ਆਪਣੇ ਦਲ ਦਾ ਨਾ ਤਾਂ ਆਗੂ ਤਾਇਨਾਤ ਕੀਤਾ, ਨਾ ਉਸ ਨੂੰ ਦਲਿਤ ਭਾਈਚਾਰੇ 'ਚੋਂ ਹੋਣ ਨਾਤੇ ਪਾਰਟੀ ਵਿਚ ਕੋਈ ਚੰਗੀ ਥਾਂ ਬਖਸ਼ੀ, ਹਾਂ ਸ਼ਾਇਦ ਉਸ ਨੂੰ ਕਿਨਾਰੇ ਲਾਉਣਾ, ਜਾਂ ਇੰਝ ਆਖ ਲਵੋ ਕਿ ਤੁਸਾਂ ਉਸ ਤੋਂ ਇਸ ਲਈ ਕਿਨਾਰਾ ਕਰ ਲਿਆ ਤੇ ਉਹ ਦਲਿਤ ਹੈ। ਮੈਂ ਖਬਰਾਂ ਵਿਚ ਵੀ ਪੜ੍ਹ ਰਿਹਾ ਸੀ ਕਿ ਆਪ ਦੇ ਉਸ ਸੰਸਦ ਮੈਂਬਰ ਸ. ਹਰਿੰਦਰ ਸਿੰਘ ਖਾਲਸਾ ਨੇ ਖੁਲਾਸਾ ਕੀਤਾ ਕਿ ਕੇਜਰੀਵਾਲ ਦਲਿਤਾਂ ਨੂੰ ਪਸੰਦ ਹੀ ਨਹੀਂ ਕਰਦਾ, ਉਹ ਦਲਿਤ ਵਿਰੋਧੀ ਹੈ। ਇਸ ਲਈ ਤੁਹਾਡੇ ਇਨ੍ਹਾਂ ਲਾਲਚਾਂ ਵਿਚ ਨਾ ਤਾਂ ਦਲਿਤ ਭਾਈਚਾਰਾ ਆਉਣ ਵਾਲਾ ਹੈ, ਨਾ ਪੰਜਾਬੀ ਆਉਣ ਵਾਲੇ ਹਨ, ਤੁਸੀਂ ਆਪਣਾ ਵੀ ਤੇ ਆਪਣੀ ਪਾਰਟੀ ਦਾ ਪੱਧਰ ਬਹੁਤ ਹੇਠਾਂ ਡੇਗ ਲਿਆ ਹੈ। ਅਜਿਹੀ ਸੌੜੀ ਸਿਆਸਤ ਪੰਜਾਬ ਵਿਚ ਤਾਂ ਨਹੀਂ ਚੱਲਣੀ, ਭਲਾ ਹੋਵੇਗਾ ਕਿ ਦਿੱਲੀ ਨੂੰ ਵਾਪਸ ਮੁੜ ਜਾਓ। ਨਹੀਂ ਤਾਂ ਫਿਰ ਸਾਡਾ ਦਲਿਤ ਭਾਈਚਾਰਾ ਮੋਕਾਂ ਪ੍ਰਸਤਾਂ ਦਾ ਮੂੰਹ ਮੋੜਨਾ ਵੀ ਜਾਣਦਾ ਹੈ ।

No comments:

Post a Comment