Monday, October 24, 2016

ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰਾਂ 'ਚ ਸਿਰਫ਼ ਗੱਲ਼ਾ ਦਾ ਕੜਾਹ ਬਣਾਇਆ

ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰਾਂ 'ਚ ਸਿਰਫ਼ ਗੱਲ਼ਾ ਦਾ ਕੜਾਹ ਬਣਾਇਆ
'ਪੂਰੇ ਦੇਸ਼ 'ਚ ਸਨਅਤੀ ਇਨਕਲਾਬ ਲਿਆਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਧੰਨਵਾਦੀ ਹਾਂ'

ਚੋਣ ਮਨੋਰਥ ਪੱਤਰ ਦੇ ਨਾਂ 'ਤੇ ਲਗਾਤਾਰ ਸੁਪਨਮਈ ਪ੍ਰੋਗਰਾਮ ਬਣਾਉਣ ਅਤੇ ਹਵਾ ਵਿਚ ਤੀਰ ਛੱਡਣ ਵਿਚ ਲੱਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਵਿਚ ਵਪਾਰ, ਉਦਯੋਗ ਤੇ ਟਰਾਂਸਪੋਰਟ ਲਈ ਜਾਰੀ ਕੀਤਾ ਗਿਆ 21 ਸੂਤਰੀ ਪ੍ਰੋਗਰਾਮ ਵੀ ਇਸੇ ਕੜੀ ਦਾ ਹਿੱਸਾ ਹੈ। ਇਹ ਪ੍ਰੋਗਰਾਮ ਪੂਰੀ ਤਰਾਂ ਦਿਸ਼ਾਹੀਣ ਹੈ ਅਤੇ ਸੰਨਅਤ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਸੰਨਅਤ ਦਾ ਘਾਣ ਕਰਨ ਵਾਲਾ ਹੈ ।ਇਸ ਵਿਚ ਕੋਈ ਸਪੱਸ਼ਟ ਵਿਜ਼ਨ ਨਹੀਂ ਵਿਖਾਈ ਦਿੰਦਾ। ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਹੈ ਕਿ ਹੈਵੀ ਡਰਾਇਵਿੰਗ ਲਾਇਸੰਸ ਹਰ ਜ਼ਿਲ੍ਹੇ ਵਿਚ ਬਣਨਗੇ ਤੇ ਕਾਲੋਨੀਆਂ ਨਿਯਮਿਤ ਕੀਤੀਆਂ ਜਾਣਗੀਆਂ, ਜਦਕਿ ਇਹ ਪੰਜਾਬ ਵਿਚ ਪਹਿਲਾਂ ਤੋਂ ਹੀ ਲਾਗੂ ਕੀਤਾ ਗਿਆ ਹੈ। ਚੋਣ ਮਨੋਰਥ ਪੱਤਰ ਜਿਸ ਦੀ ਤੁਲਨਾ ਆਮ ਆਦਮੀ ਪਾਰਟੀ ਦੇ ਆਗੂ ਧਾਰਮਿਕ ਗ੍ਰੰਥਾਂ ਤੱਕ ਨਾਲ ਕਰ ਚੁੱਕੇ ਹਨ, ਉਸ ਵਿਚ ਅਜਿਹੀਆਂ ਹਾਸੋਹੀਣੀਆਂ ਗੱਲਾਂ ਦਾ ਜ਼ਿਕਰ ਹੋਣਾ ਪਾਰਟੀ ਦੇ ਬੌਧਿਕ ਦੀਵਾਲੀਏਪਨ ਦੀ ਨਿਸ਼ਾਨੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਾ ਪੰਜਾਬ ਦੇ ਜ਼ਮੀਨੀ ਹਾਲਾਤ ਦੀ ਜਾਣਕਾਰੀ ਹੈ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਸਪੱਸ਼ਟ ਸਿਧਾਂਤਕ ਪਹੁੰਚ ਹੈ, ਜਿਹੜੀ ਉਦਯੋਗਿਕ ਵਿਕਾਸ ਲਈ ਕੋਈ ਵੱਖਰਾ ਪ੍ਰੋਗਰਾਮ ਵਿਖਾਉਂਦੀ ਹੋਵੇਗੀ। ਅਸਲ ਵਿਚ ਆਮ ਆਦਮੀ ਪਾਰਟੀ ਦਾ ਇਹ ਚੋਣ ਮਨੋਰਥ ਪੱਤਰ ਵੀ ਉਸ ਰਿਪੋਰਟ ਵਾਂਗ ਹੈ, ਜਿਹੜਾ ਇਧਰੋਂ-ਓਧਰੋਂ ਪੁਛਗਿਛ ਕਰਕੇ ਸਿਧਾਂਤ ਘੜ ਦਿੰਦਾ ਹੈ, ਪਰ ਜ਼ਮੀਨੀ ਉਤੇ ਉਸਦਾ ਅਮਲ ਸੰਭਵ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਆਮ ਆਦਮੀ ਪਾਰਟੀ ਨੇ ਯੂਥ ਮੈਨੀਫੈਸਟੋ ਵਿਚ 25 ਲੱਖ ਨੌਕਰੀਆਂ ਦੇਣ ਦੀ ਗੱਲ ਕਹੀ ਸੀ ਪਰ ਇਹ ਨਹੀਂ ਦੱਸਿਆ ਕਿ ਕਿਥੇ ਤੇ ਕਿਵੇਂ ਦਿੱਤੀਆਂ ਜਾਣਗੀਆਂ। ਹਾਲੇ ਤੱਕ ਪੂਰੇ ਪੰਜਾਬ ਵਿੱਚ 5 ਲੱਖ ਨੌਕਰੀ ਪੇਸ਼ਾ ਲੋਕ ਹਨ। ਇਸੇ ਤਰਾਂ ਕਿਸਾਨ ਮੈਨੀਫੈਸਟੋ ਵਿਚ ਕਿਸਾਨਾਂ ਦਾ ਕਰਜਾ ਮੁਆਫ਼ ਕਰਨ ਅਤੇ ਉਨ੍ਹਾਂ ਨੂੰ ਫਸਲੀ ਲਾਗਤ ਉਤੇ 50 ਫੀਸਦੀ ਦਾ ਲਾਭ ਦੇਣ ਦੀ ਗੱਲ ਕਹੀ ਗਈ ਪਰ ਉਹ ਪੈਸਾ ਕਿਥੋਂ ਆਏਗਾ, ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ। ਇਸੇ ਤਰਾਂ ਉਦਯੋਗਾਂ ਸਬੰਧੀ ਚੋਣ ਮਨੋਰਥ ਪੱਤਰ ਵਿਚ ਵੀ ਸ਼ਬਦਾ ਦਾ ਕੜਾਹ ਹੀ ਬਣਾਇਆ ਗਿਆ ਹੈ, ਜਦਕਿ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਵਿਚ ਸੰਨਅਤੀ ਇਨਕਲਾਬ ਲਿਆਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ "ਸਟਾਰਟ ਅੱਪ ਇੰਡੀਆ" ਤੇ "ਮੇਕ ਇਨ ਇੰਡੀਆ" ਰਾਹੀਂ ਸ਼ੁਰੂਆਤ ਕਰ ਚੁੱਕੇ ਹਨ। ਜਿਸਦੇ ਤਹਿਤ ਮੇਕ ਇਨ ਇੰਡੀਆ ਨੂੰ ਵਿਸ਼ਵ ਪੱਧਰ ਉਤੇ ਇਕ ਵੱਡੇ ਬਰਾਂਡ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ "ਜ਼ੀਰੋ ਡਫੈਕਟ, ਜ਼ੀਰੋ ਇਫੈਕਟ" ਰਾਹੀਂ ਦੇਸ਼ ਵਿਚ ਸਨਅਤੀ ਵਿਕਾਸ ਦੇ ਨਵੇਂ ਰਾਹ ਖੁੱਲ ਰਹੇ ਹਨ। ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਲੁਧਿਆਣਾ ਤੋਂ ਉਦਯੋਗਿਕ ਵਿਕਾਸ ਦੀ ਲਹਿਰ ਸ਼ੁਰੂ ਕਰਨ ਦੇ ਧੰਨਵਾਦੀ ਹਾਂ।

ਵਿਜੇ ਸਾਂਪਲਾ,
ਪ੍ਰਧਾਨ, ਭਾਰਤੀ ਜਨਤਾ ਪਾਰਟੀ ਪੰਜਾਬ

No comments:

Post a Comment