Popular Posts

Tuesday, October 18, 2016

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਡਾ. ਅੰਬੇਡਕਰ ਜੀ ਦੀ ਸੋਚ ਤੇ ਦਿੱਤਾ ਪਹਿਰਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਜੀ ਨੇ ਡਾ. ਅੰਬੇਡਕਰ ਜੀ ਦੀ ਸੋਚ ਤੇ ਦਿੱਤਾ ਪਹਿਰਾ
ਲੁਧਿਆਣਾ : ਐੱਸਟੀ- ਐੱਸਸੀ ਹੱਬ : ਦਲਿਤ ਸੱਸ਼ਕਤੀਕਰਨ ਵੱਲ ਇਨਕਲਾਬੀ ਕਦਮ।
--
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੁਧਿਆਣਾ ਵਿੱਚ ਐੱਸ ਟੀ- ਐੱਸ ਸੀ ਹੱਬ ਦਾ ਆਰੰਭ ਕਰਕੇ ਡਾ. ਅੰਬੇਡਕਰ ਸੋਚ " ਐਸੀ ਵਰਗ ਦੇ ਲੋਕਾਂ ਨੂੰ ਸਹੂਲਤਾਂ ਨਹੀ ਰੋਜ਼ਗਾਰ ਦਿਓ" ਤੇ ਪਹਿਰਾ ਦੰਦਿਆਂ ਉਸਾਰੂ ਸੋਚ ਦਾ ਅਤੇ ਪੰਜਾਬ ਦਾ ਮਾਣ ਵਧਾਇਆ ਹੈ| ਪਿਛਲੇ ਬਜਟ ਵਿੱਚ ਐਲਾਨੇ ਗਏ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਜਿੱਥੇ ਪੱਛੜੇ ਅਤੇ ਪੱਟੀਦਰਜ ਵਰਗ ਦੇ ਨੌਜਵਾਨ ਜਿਹੜੇ  ਨੌਕਰੀਆਂ ਦੀ ਝਾਕ ਛੱਡ ਕੇ ਕਾਰੋਬਾਰੀ ਦੀ ਤਮੰਨਾ ਰੱਖਦੇ ਹਨ, ਉਨ੍ਹਾਂ ਲਈ ਇੱਕ ਮੰਚ ਤਿਆਰ ਕੀਤਾ ਜਾ ਸਕੇਗਾ, ਜੋ ਨੌਕਰੀ ਮੰਗਦੇ ਸੀ ਹੁਣ ਉਨਾਂ ਨੰੂ "ਨੌਕਰੀ ਮੰਗਣ ਦੀ ਬਜਾਏ ਹੁਣ ਨੌਕਰੀ ਦੇਣ ਵਾਲੇ ਬਣਾਉਣੇ ਹਨ" । ਜਿੱਥੇ ਉਹ ਆਪ ਤਰੱਕੀ ਕਰੇਗਾ ਉੱਥੇ ਦੇਸ ਦੀ ਆਰਥਿਕ ਤਰੱਕੀ ਵਿੱਚ ਇਹ ਵਰਗ ਵੀ ਭਾਈਵਾਲੀ ਕਰ ਸਕੇਗਾ| ਸੂਖਮ, ਲਘੁ ਅਤੇ ਮੱਧ ਉਦਯੋਗ ਮੰਤਰਾਲੇ ਵਲੋਂ ਸੁਰੂ ਕੀਤੀ ਗਈ ਇਹ ਹੱਬ ਦੇਸ ਦੇ ਕਾਰੋਬਾਰੀ ਅਤੇ ਅਰਥ ਖੇਤਰ ਚ ਨਵਾਂ ਇਤਿਹਾਸ ਸਿਰਜੇਗੀ| ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਪੱਛੜੇ ਅਤੇ ਪੱਟੀਦਰਜ ਵਰਗ ਵਿੱਚੋਂ ਕਾਰੋਬਾਰੀ ਹੀ ਤਿਆਰ ਨਹੀਂ ਕਰੇਗੀ ਬਲਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਕਿ ਇਨ੍ਹਾਂ ਕਾਰੋਬਾਰੀਆਂ ਵਲੋਂ ਤਿਆਰ ਮਾਲ ਦੀ ਮਾਰਕੀਟਿੰਗ ਦਾ ਪ੍ਰਬੰਧ ਵੀ ਹੋਵੇ| ਇਸ ਲਈ ਕਾਰਪੋਰੇਟ ਨੂੰ 4 ਫੀਸਦੀ ਮਾਲ ਇਨ੍ਹਾਂ ਤੋਂ ਖਰੀਦ ਲਈ ਪਾਬੰਦ ਕੀਤਾ ਗਿਆ ਹੈ| ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਦਲਿਤ ਭਾਈਚਾਰੇ ਦੀ ਆਬਾਦੀ ਪ੍ਰਤੀਸ਼ਤਤਾ  ਭਾਰਤ ਵਿੱਚ ਸਭ ਤੋਂ ਵੱਧ ਹੈ| ਇਸ ਲਈ ਇਹ ਹੱਬ ਪੰਜਾਬ ਵਿੱਚ ਦਲਿਤ ਸਸਕਤੀਕਰਨ ਵੱਲ ਇਨਕਲਾਬੀ ਕਦਮ ਸਾਬਿਤ ਹੋਏਗਾ| ਜੀਰੋ ਡਿਫੈਕਟ ਅਤੇ ਜੀਰੋ ਇਫੈਕਟ ਪ੍ਰੋਗਰਾਮ ਦੀ ਅੱਜ ਹੋਈ ਰਸਮੀ ਸੁਰੂਆਤ ਨਾਲ ਪੈਦਾਵਾਰੀ ਸੈਕਟਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਭਾਰਤੀ ਕਾਰੋਬਾਰੀ ਗਲੋਬਲ ਮਾਰੀਕਟ ਵਿੱਚ ਮੇਕ ਇੰਨ ਇੰਡਿਆ ਨੂੰ ਨਵੀਂ ਪਛਾਣ ਦੇ ਸਕਣਗੇ| ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਸ਼੍ਰੀ ਕਲਰਾਜ ਮਿਸ਼ਰ  ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਇਸ ਕਾਰਜ ਦੀ ਸ਼ੁਰੂਆਤ ਲਈ ਪੰਜਾਬ ਦੀ ਧਰਤੀ ਦੀ ਚੋਣ ਕੀਤੀ ਹੈ| ਇਸ ਨਾਲ ਦਲਿਤ ਸਮਾਜ ਦੀ ਤਰੱਕੀ ਨਵਾਂ ਰਾਹ ਤੇ ਨਵੀਂ ਮੰਜ਼ਲ ਮਿਲੇਗੀ।

No comments:

Post a Comment