" ਪ੍ਰਧਾਨਮੰਤਰੀ ਨੇ ਹੀ ਦਲਿਤ ਸਮਾਜ ਦਾ ਦਰਦ ਸਮਝਿਆ"
ਪੰਜਾਬ ਵਿਚ ਪਿਛਲੇ ਦਿਨਾਂ ਵਿਚ ਵਾਪਰੀਆਂ ਦਲਿਤ ਭਾਈਚਾਰੇ ਤੇ ਹਮਲੇ ਦੀਆਂ ਕੁਝ ਘਟਨਾਵਾਂ ਦੀ ਜਿਵੇਂ ਮੈਂ ਪਹਿਲਾਂ ਹੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰ ਚੁੱਕਾ ਹਾਂ ਅਤੇ ਕਾਨੂੰਨ ਵੀ ਫੁਰਤੀ ਨਾਲ ਆਪਣਾ ਕੰਮ ਕਰ ਰਿਹਾ ਹੈ, ਮੈਨੂੰ ਇਸ ਗੱਲੋਂ ਸਕੂਨ ਮਿਲਿਆ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਦਲਿਤ ਭਾਈਚਾਰੇ ਦੀ ਪੀੜ ਨੂੰ ਮਹਿਸੂਸ ਕਰਦਿਆਂ ਸਾਡਾ ਦਰਦ ਵੰਡਾਇਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਲੁਧਿਆਣਾ ਵਿਚ ਸਨਅਤਕਾਰਾਂ ਦੇ ਸਮਾਗਮ ਵਿਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਪੰਜਾਬ ਆਏ। ਇਸ ਮੌਕੇ ਜਿੱਥੇ ਉਹਨਾਂ ਨੇ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਕੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ, ਉਥੇ ਉਨ੍ਹਾਂ ਸਾਫ ਕਰ ਦਿੱਤਾ ਕਿ ਦਲਿਤ ਭਾਈਚਾਰੇ ਨਾਲ ਕਿਤੇ ਵੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਮੋਦੀ ਨੇ ਆਪਣੇ ਦਿਲ ਦੀ ਗੱਲ ਵੀ ਸਾਂਝੀ ਕੀਤੀ ਕਿ ਅਜਿਹੀਆਂ ਘਟਨਾਵਾਂ ਮੈਨੂੰ ਦੁੱਖ ਪਹੁੰਚਾਉਂਦੀਆਂ ਹਨ। ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਨੇ ਦਲਿਤ ਭਾਈਚਾਰੇ ਦੀ ਬਾਂਹ ਫੜਦਿਆਂ ਕਿਹਾ ਕਿ ਅੱਜ ਇਸ ਤੰਗਦਿਲੀ ਵਾਲੀ ਸੋਚ 'ਚੋਂ ਉਪਰ ਉਠਣ ਦਾ ਵਕਤ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦਲਿਤ ਭਾਈਚਾਰੇ ਨੂੰ ਗਲ ਲਾਉਂਦਿਆਂ ਕਿਹਾ ਕਿ ਇਸ ਧਰਤੀ 'ਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ ਸੀ ਕਿ 'ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ', ਤਾਂ ਫਿਰ ਅਸੀਂ ਕੌਣ ਹੁੰਦੇ ਹਾਂ ਵਿਤਕਰਾ ਕਰਨ ਵਾਲੇ। ਪ੍ਰਧਾਨ ਮੰਤਰੀ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਚਲੋ ਉਠੋ ਮੇਰੇ ਨਾਲ ਤੁਰੋ ਹੁਣ ਤੁਸੀਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣੋ। ਇਸੇ ਸੋਚ ਨਾਲ ਨਰੇਂਦਰ ਮੋਦੀ ਜੀ ਨੇ ਐਸਸੀ/ਐਸਟੀ ਹੱਬ ਅਤੇ ਜ਼ੀਰੋ ਡਿਫੈਕਟ ਜ਼ੀਰੋ ਇਫੈਕਟ ਸਕੀਮਾਂ ਦੀ ਸ਼ੁਰੂਆਤ ਕੀਤੀ। ਇਹ ਉਹ ਸਕੀਮਾਂ ਹਨ, ਜਿਨ੍ਹਾਂ ਨਾਲ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨੂੰ ਆਰਥਿਕ ਮਜ਼ਬੂਤੀ ਮਿਲੇਗੀ, ਉਹ ਆਤਮ ਨਿਰਭਰ ਬਣਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਸੋਚ ਇਹੋ ਹੈ ਕਿ ਮੇਰੇ ਪੰਜਾਬ ਦਾ... ਮੇਰੇ ਦੇਸ਼ ਦਾ ਦਲਿਤ ਭਾਈਚਾਰਾ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਵੇ ਅਤੇ ਸਮਾਜਿਕ ਤੌਰ ਤੇ ਵੀ ਮਜ਼ਬੂਤ ਹੋਵੇ। ਮੈਂ ਸਮੂਹ ਪੰਜਾਬੀਆਂ ਵਲੋਂ ਤੇ ਸਮੂਹ ਦਲਿਤ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਸਾਡੇ ਦਰਦ ਨੂੰ ਮਹਿਸੂਸ ਕੀਤਾ ਤੇ ਵੰਡਾਇਆ ਵੀ, ਸਾਡੇ ਨਾਲ ਮੋਹ ਵੀ ਜਤਾਇਆ ਤੇ ਸਾਨੂੰ ਆਪਣੇ ਗਲਨਾਲ ਵੀ ਲਗਾਇਆ। ਸਮੁੱਚਾ ਐਸ ਸੀ / ਐਸ ਟੀ ਵਰਗ ਹਮੇਸ਼ਾ ਪ੍ਰਧਾਨ ਮੰਤਰੀ ਜੀ ਦਾ ਰਿਣੀ ਰਹੇਗਾ।
ਵਿਜੇ ਸਾਂਪਲਾ
ਪ੍ਰਧਾਨ, ਭਾਰਤੀਯ ਜਨਤਾ ਪਾਰਟੀ
ਪੰਜਾਬ।
No comments:
Post a Comment