"ਜਿਹੜੇ ਕਹਿੰਦੇ ਸੀ ਮਰਾਂ ਨਾਲ ਤੇਰੇ, ਛੱਡ ਕੇ ਮੈਂਦਾਨ ਭੱਜਗੇ"
ਪੰਜਾਬ ਦੇ ਗ਼ੈਰ ਜ਼ੁੰਮੇਵਾਰ ਨੇਤਾ ਹਨ ਕੈਪਟਨ ਅਤੇ ਕੇਜਰੀਵਾਲ
ਐੱਸਵਾਈਐੱਲ ਦੇ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀਭਾਜਪਾ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੋਂ ਅਸਤੀਫੇ ਮੰਗਣੇ ਬੇਹੱਦਮੰਦਭਾਗੇ ਅਤੇ ਗੈਰ ਜ਼ੁੰਮੇਵਾਰਾਨਾ ਹੈ|
ਕੈਪਟਨ ਅਮਰਿੰਦਰ ਸਿੰਘ ਨੂੰ ਸਮਝ ਤਾਂ ਪਹਿਲਾ ਹੀ ਨਹੀਂ ਸੀ ਉਤੋਂਭਾਜਪਾ ਨੇ ਪੰਜਾਬ ਹਿੱਤਾ ਲਈ ਬਾਦਲ ਸਾਿਹਬ ਦੇ ਨਾਲ ਡੱਟ ਕੇ ਚਟਾਨਵਾਂਗ ਖੜੇ ਹਾਂ ਦੇ ਅਾਪਣੇ ਸਖਤ ਸਟੈਂਡ ਨਾਲ ਤਾਂ ਕੈਪਟਨ ਦੀ ਸੁੱਧ ਬੁੱਧ ਹੀਗੁਵਾਚ ਗੲੀ। ਹੁਣ ੳੁਸ ਨੂੰ ਸਮਝ ਆ ਰਹੀ ਕਿ ਕੀ ਕਰੇ? ਅਤੇ ਉਹਐੱਸਵਾਈਐੱਲ ਮੁੱਦੇ ਉੱਤੇ ਅਕਾਲੀ ਭਾਜਪਾ ਸਰਕਾਰ ਵਲੋਂ ਲਏ ਜਾਣਵਾਲੇ ਸਖਤ ਕਦਮ ਦੇ ਸਮਰਥਨ ਕਰਨ ਤੋਂ ਭੱਜ ਰਿਹਾ ਹੈ| ਆਪਣੀਸਵਿੰਧਾਨਕ ਡਿਊਟੀ ਨਿਭਾਉਣ ਤੋਂ ਇਨਕਾਰੀ ਹੈ| ਕੈਪਟਨ ਅਮਰਿੰਦਰਸਿੰਘ ਨੇ ਪਟਿਆਲਾ ਤੋਂ ਵਿਧਾਇਕ ਦੀ ਚੋਣ ਲੜਨੀ ਹੈ ਅਤੇ ਅਸਤੀਫਾ ਤਾਂਉਸ ਨੇ ਉਜ ਵੀ ਦੇਣਾ ਹੀ ਸੀ| ਇਸ ਲਈ ਉਸ ਦੀ ਅਸਤੀਫੇ ਦੀ ਸਿਆਸਤਨੂੰ ਪੰਜਾਬ ਦ ਲੋਕ ਚੰਗੀ ਤਰ੍ਹਾਂ ਸਮਝਦੇ ਹਨ| ਜਿਵੇਂ ਖੰਡੂਰ ਸਾਹਿਬ ਦੀ ਚੋਣਵੇਲੇ ਹਾਰ ਦਾ ਮੂੰਹ ਦੇਖ ਕੇ ਇਹ ਮੈਂਦਾਨ ਵਿੱਚੋਂ ਭੱਜੇ ਸਨ ਅਤੇ ਬਾਗੀਆਂ ਦੇਮੋਢੇ ਉੱਤੇ ਰੱਖ ਕੇ ਵਾਰ ਕਰ ਰਹੇ ਸਨ , ਉਸ ਦਾ ਜਵਾਬ ਪੰਜਾਬ ਦੇ ਲੋਕਾਂ ਨੇਅਕਾਲੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਭਾਰੀ ਫਤਵੇ ਨਾਲ ਦਿੱਤਾ ਸੀ|ਉਵੇਂ ਹੀ ਐੱਸਵਾਈਐੱਲ ਦੇ ਮੁੱਦੇ ਉੱਤੇ, ਕਾਂਗਰਸ ਅਤੇ ਖਾਸਕਰ ਇੰਦਰਾਗਾਂਧੀ ਦੇ ਜੁਲਮ ਤੋਂ ਸਰਮਸਾਰ ਹੋ ਕੇ ਭੱਜ ਰਹੇ ਹਨ| ਪੰਜਾਬ ਦੇ ਪਾਣੀਆਂਦੀ ਲੜਾਈ ਅਕਾਲੀ ਦਲ ਅਤੇ ਭਾਜਪਾ ਹਮੇਸਾਂ ਦੋ ਸਕੇ ਭਰਾਵਾਂ ਵਾਂਗਪੰਜਾਬ ਦੇ ਹਿੱਤਾਂ ਦੀ ਮਿਲਕੇ ਅਗਵਾਈ ਕਰਦੇ ਰਹੇ ਹਨ ਅਤੇ ਕੈਪਟਨਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਵਿਕਾਸ ਦੇ ਰਾਹ ਵਿੱਚਹਮੇਸ਼ਾਂ ਕੰਡੇ ਬੀਜ ਦੇ ਰਹੇ ਹਨ| ਪਰ ਮੋਦੀ ਜੀ ਅਤੇ ਬਾਦਲ ਦਾ ਵਿਕਾਸ ਰੱਥਨਿਰਂਤਰ ਚਲਦਾ ਰਹੇਗਾ। ਅਸੀਂ ਪਹਿਲਾਂ ਵੀ ਡਟ ਕੇ ਸਟੈਂਡ ਲਿਅਾ ਸੀ ਤੇਹੁਣ ਵੀ ਅਸੀਂ ਡਟ ਸਟੈਂਡ ਲਵਾਂਗੇ, ਜਦੋਂ ਤੱਕ ਪੰਜਾਬ ਵਿੱਚ ਅਕਾਲੀਭਾਜਪਾ ਦੀ ਸਰਕਾਰ ਹੈ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਪੰਜਾਬ ਤੋਂਬਾਹਰ ਨਹੀਂ ਜਾਣ ਦਿਆਂਗੇ| ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਕਰਨੀਪਏ| ਅਸੀਂ ਕੈਪਟਨ ਵਾਂਗ ਭੱਜਣ ਜਾਂ ਅਰਵਿੰਦ ਕੇਜਰੀਵਾਲ ਵਾਂਗ ਦਿੱਲੀਵਿੱਚ ਹੀ ਮੂੰਹ ਲੁਕਾ ਕੇ ਲੁਕਣ ਜਾਣ ਦੀ ਬਜਾਏ ਹਰ ਹਾਲਾਤ ਦਾਸਾਹਮਣਾ ਕਰਾਂਗੇ, ਜਾਹੇ ਸਾਡੇ ਰਾਹ ਕੋਈ ਆਵੇ ਪੁਰੀ ਟੱਕਰ ਲਵਾਂਗੇ|
ਅਸਤੀਫ਼ੇ ਦੇਣ ਦਾ ਨਾਟਕ ਕਰਕੇ ਕੈਪਟਨ ਲੋਕ ਦਿਖਾਵਾ ਕਰ ਰਿਹਾ ਹੈਉਹ ਕਦੇ ਲੋਕ-ਸਭਾ ਤਾਂ ਗਿਆ ਹੀ ਨਹੀਂ ਉਸ ਨੇ ਉਂਝ ਹੀ ਬਰਖਾਸਤ ਹੋਜਾਣਾ ਸੀ। ਜੱਦੋ ਉਸਨੇ ਆਪ ਅਸਤੀਫ਼ਾ ਦਿੱਤਾ ਸੀ ੳਦੋ ਨਾਲ ਲੱਗਦੇਬਾਕੀ ਸਾਂਸਦਾ ਤੌਂ ਵੀ ਅਸਤੀਫ਼ੇ ਦਵਾਂਉਦਾਂ ਜਿਹੜੇ ਘੱਟੋ ਘੱਟ ਲੋਕ ਸਭਾਵਿੱਚ ਜਾਂਦੇ ਹਨ ਭਾਵੇਂ ਉਥੇ ਕੁਝ ਨਹੀਂ ਕਰਦੇ। ਅਤੇ ਦੂਜੇ ਪਾਸੇ ਅਰਵਿੰਦਕੇਜਰੀਵਾਲ ਨੇ ਨਾਜੁਕ ਹਾਲਾਤ ਵਿੱਚ ਪੰਜਾਬ ਦਾ ਦੌਰਾ ਵੀ ਰੱਦ ਕਰ ਦਿੱਤਾ|ਪੰਜਾਬ ਨਾਲ ਤਾਂ ਇਨ੍ਹਾਂ ਦੋਹਾਂ ਨੇ ਉਹੀ ਕੀਤੀ,
"ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਂਦਾਨ ਭੱਜ ਗਏ"
No comments:
Post a Comment