ਸਿਆਸਤ ਦੇ ਬਾਬਾ ਬੋਹੜ ਪ੍ਰਕਾਸ ਸਿੰਘ ਬਾਦਲ ਨੂੰ ਜਨਮਦਿਨ ਮੁਬਾਰਕ
ਅੱਜ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ, ਸਾਡੇ ਸਾਰਿਆਂ ਦੇ ਮਾਰਗਦਰਸਕ ਅਤੇ ਹਰਮਨ ਪਿਆਰੇ ਲੋਕ ਆਗੂ ਸਰਦਾਰ ਪ੍ਰਕਾਸ ਸਿੰਘ ਬਾਦਲ ਦਾ ਜਨਮ ਦਿਹਾੜਾ ਹੈ| ਸੱਤ ਦਹਾਕੇ ਤੋਂ ਵੱਧ ਸਮਾਂ ਪੰਜਾਬ ਅਤੇ ਭਾਰਤ ਦੀ ਸਿਆਸਤ ਨੂੰ ਜੀਣ ਵਾਲੇ ਸਰਦਾਰ ਬਾਦਲ ਨੇ ਜਿੰਨ੍ਹੀ ਦੇਰ ਪੰਜਾਬ ਵਿੱਚ ਬਤੌਰ ਮੁੱਖ ਮੰਤਰੀ ਸੂਬੇ ਦੀ ਅਗਵਾਈ ਕੀਤੀ ਹੈ, ਉਹ ਪੰਜਾਬ ਦੇ ਸੱਤ ਮੁੱਖ ਮੰਤਰੀਆਂ ਦੇ ਬਰਾਬਰ ਹੈ| ਸਰਦਾਰ ਬਾਦਲ ਨੇ ਸਿਰਫ ਸੱਤਾ ਹੀ ਨਹੀਂ ਸੰਭਾਲੀ ਬਲਕਿ ਉਹ ਦੇਸ ਵਿੱਚ ਸਭ ਤੋਂ ਲੰਬਾ ਸਮਾਂ ਜੇਲ੍ਹ ਵਿੱਚ ਰਹਿਣ ਵਾਲੇ ਸਿਆਸਤਦਾਨ ਹਨ| ਇਸੇ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਾਰਤੀ ਨੈਲਸਨ ਮੰਡੇਲਾ ਕਹਿ ਕੇ ਸੰਬੋਧਨ ਕੀਤਾ ਸੀ| ਸਰਦਾਰ ਬਾਦਲ ਜਦੋਂ 1978 ਵਿੱਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਉਨ੍ਹਾਂ ਦੀ ਉਮਰ 43 ਸਾਲ ਸੀ, ਉਦੋਂ ਉਹ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਸਨ, ਅੱਜ ਉਹ ਦੇਸ ਦੇ ਸਭ ਤੋਂ ਬਜੁਰਗ ਮੁੱਖ ਮੰਤਰੀ ਹਨ| ਉਨ੍ਹਾਂ ਨੂੰ ਆਧੁਨਿਕ ਪੰਜਾਬ ਦੇ ਉੱਸਰੀਏ ਅਤੇ ਹਿੱਤਾਂ ਦੇ ਰਾਖੇ ਵਜੋਂ ਜਾਣਿਆਂ ਜਾਂਦਾ ਹੈ| ਭਾਵੇਂ ਇੰਦਰਾ ਗਾਂਧੀ ਸਰਕਾਰ ਵਲੋਂ ਲਾਈ ਐਂਮਰਜੈਸੀ ਦਾ ਮੋਰਚਾ ਹੋਵੇ ਜਾਂ ਪਾਣੀਆਂ ਦੇ ਲੜਾਈ ਜਾਂ ਫਿਰ ਪੰਜਾਬੀ ਸੂਬਾ ਮੋਰਚਾ ਉਹ ਹਮੇਸਾਂ ਮੋਹਰੀ ਹੋਕੇ ਲੜੇ| ਇਹ ਸਰਦਾਰ ਬਾਦਲ ਦੀ ਪ੍ਰਭਾਲਸਾਲੀ ਸਖਸੀਅਤ ਹੀ ਹੈ | ਸਰਦਾਰ ਬਾਦਲ ਦਾ ਵਿਅਕਤੀਤਵ ਇੰਨਾਂ ਵਿਸਾਲ ਹੈ ਕਿ ਜਿਸ ਦਾ ਉਲੇਖ ਇੱਕ ਅੱਧੇ ਲੇਖ ਵਿੱਚ ਨਹੀਂ ਕੀਤਾ ਜਾ ਸਕਦਾ | ਉਸ ਸੰਬਧੀ ਕਈ ਕਿਤਾਬਾਂ ਲਿਖੀਆਂ ਜਾ ਸਕਦੀਆ ਹਨ| ਇਸ ਲਈ ਇਨ੍ਹਾਂ ਸਤਰਾਂ ਦਾ ਅੰਤ ਇਸ ਦੁਆ ਨਾਲ ਕਿ ਸਾਡੇ ਸਾਰਿਆਂ ਉੱਤੇ ਬਜੁਰਗ ਸਿਆਸਤਦਾਨ ਸਰਦਾਰ ਪ੍ਰਕਾਸ ਸਿੰਘ ਬਾਦਲ ਦਾ ਹੱਥ ਸਦਾ ਬਣਿਆ ਰਹੇ ਅਤੇ ਪ੍ਰਤਾਮਤਾ ਉਨ੍ਹਾ ਦੀ ਉਮਰ ਲੰਮੇਰੀ ਕਰੇ ਅਤੇ ਸਿਹਤ ਤੰਦਰੁਸਤ ਰੱਖੇ|
No comments:
Post a Comment